ਕੇਸ ਦਰਜ ਕਰਨ 'ਤੇ ਭੜਕੇ ਸੁਖਬੀਰ ਬਾਦਲ, ਕੈਪਟਨ ਨੂੰ ਸ਼ਰੇਆਮ ਦਿੱਤੀ ਇਹ ਚੁਣੌਤੀ
Friday, Jul 02, 2021 - 12:39 PM (IST)
ਲੰਬੀ ( ਕੁਲਦੀਪ ਸਿੰਘ ਰਿਣੀ): ਪੰਜਾਬ ਦੇ ਬਿਜਲੀ ਸੰਕਟ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਪੱਧਰ 'ਤੇ ਵੱਖ-ਵੱਖ ਹਲਕਿਆਂ ’ਚ ਧਰਨੇ ਦੇਣ ਦੇ ਕੀਤੇ ਐਲਾਨ ਤਹਿਤ ਅੱਜ ਲੰਬੀ ਵਿਖੇ ਧਰਨਾ ਦਿੱਤਾ ਗਿਆ। ਇਸ ਦੌਰਾਨ ਸੁਖਬੀਰ ਬਾਦਲ ਨੇ ਕੈਪਟਨ ਨੂੰ ਸ਼ਰੇਆਮ ਚੁਣੌਤੀ ਦਿੰਦਿਆਂ ਕਿਹਾ ਕਿ ਪਰਚਾ ਤਾਂ ਦਰਜ ਕਰ ਲਿਆ ਜੇਕਰ ਹਿੰਮਤ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਦਿਖਾਉਣ। ਉਨ੍ਹਾਂ ਕਿਹਾ ਕਿ ਉਸ ਖੱਡ ਤੇ ਟਰਾਲੇ ਵਾਲਿਆਂ ਤੋਂ 16-16 ਹਜ਼ਾਰ ਰੁਪਏ ਗੁੰਡਾ ਟੈਕਸ ਲਿਆ ਜਾ ਰਿਹਾ। ਦੱਸ ਦੇਈਏ ਕਿ ਬੀਤੇ ਦਿਨ ਸੁਖਬੀਰ ਬਾਦਲ, ਬੋਨੀ ਅਜਨਾਲਾ, ਵਿਰਸਾ ਸਿੰਘ ਵਲਟੋਹਾ ਵੱਲੋਂ ਬਿਆਸ ਦਰਿਆ 'ਤੇ ਛਾਪੇਮਾਰੀ ਕਰਕੇ ਨਾਜਾਇਜ਼ ਮਾਈਨਿੰਗ ਦੇ ਇਲਜ਼ਾਮ ਲਗਾਏ ਸਨ ਜਿਸ ਕਾਰਨ ਉਨ੍ਹਾਂ ਵਿਰੁੱਧ ਥਾਣਾ ਬਿਆਸ ’ਚ ਪਰਚਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਬੈਂਕ ’ਚੋਂ ਸਮੇਂ ਸਿਰ ਪੈਸੇ ਨਾ ਮਿਲੇ ਤਾਂ ਇਲਾਜ ਖੁਣੋਂ ਤੋੜਿਆ ਦਮ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਰ ਸਾਲ ਸੁਤੇ ਰਹੇ, ਬਿਜਲੀ ਦੀ ਮੰਗ ਅਤੇ ਹੋਰ ਪ੍ਰਬੰਧਾਂ ਸਬੰਧੀ ਮੀਟਿੰਗਾਂ ਤੱਕ ਨਹੀਂ ਕੀਤੀਆਂ। ਜਿਸ ਕਾਰਨ ਅੱਜ ਪੰਜਾਬ ਬਿਜਲੀ ਸੰਕਟ ’ਚ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਲੰਬੀ ਦੇ ਵਰਕਰਾਂ ਨੂੰ ਕਿਹਾ ਕਿ ਲੰਬੀ ਦੇ ਵਰਕਰਾਂ ਨੇ ਖ਼ੁਦ ਹੀ ਲੰਬੀ ਦੀ ਕਮਾਨ ਸੰਭਾਲਣੀ ਹੈ। ਉਨ੍ਹਾਂ ਕਿਹਾ ਜਿਸ ਤਰਾਂ ਨਦੀਨ ਦੇ ਖ਼ਾਤਮੇ ਲਈ ਸਪਰੇਅ ਕਰਦੇ ਉਸ ਤਰ੍ਹਾਂ ਕਾਂਗਰਸ ਦੇ ਖ਼ਾਤਮੇ ਲਈ ਇੱਥੇ ਸਪਰੇਅ ਕਰ ਦਿਓ। ਉਨ੍ਹਾਂ ਆਮ ਆਦਮੀ ਪਾਰਟੀ ਤੇ ਤੰਜ ਕਰਦਿਆਂ ਕਿਹਾ ਕਿ ਲੰਬੀ ’ਚ ਟੋਪੀ ਵਾਲੇ ਤਾਂ ਰਹੇ ਨਹੀਂ ਕਿਉਂਕਿ ਟੋਪੀ ਵਾਲੇ ਤਾਂ ਸਿਰਫ਼ ਝੂਠ ਹੀ ਬੋਲਦੇ ਹਨ।
ਇਹ ਵੀ ਪੜ੍ਹੋ: 2 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ 'ਤੇ ਲੱਗੇ ਵੱਡੇ ਇਲਜ਼ਾਮ