ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੋਤੀ ਦੇ ਵਿਆਹ 'ਤੇ ਲੋਕ ਗੀਤ ਗਾ ਦਿੱਤੀਆਂ ਦੁਆਵਾਂ (ਵੀਡੀਓ)

Monday, Mar 01, 2021 - 09:01 PM (IST)

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੋਤੀ ਦੇ ਵਿਆਹ 'ਤੇ ਲੋਕ ਗੀਤ ਗਾ ਦਿੱਤੀਆਂ ਦੁਆਵਾਂ (ਵੀਡੀਓ)

ਚੰਡੀਗੜ੍ਹ,ਪਟਿਆਲਾ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਇਕ ਨਵਾਂ ਰੂਪ ਦੇਖਣ ਨੂੰ ਮਿਲਿਆ ਜਿਸ ਦੀ ਸ਼ੋਸ਼ਲ ਮੀਡੀਆ 'ਤੇ ਬਹੁਤ ਹੀ ਤਾਰੀਫ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਸੰਸਦ 'ਚ ਬੋਲਦੇ ਜਾਂ ਸਟੇਜਾਂ 'ਤੇ ਜ਼ੋਰਦਾਰ ਭਾਸਣ ਦਿੰਦੇ ਹੋਏ ਤਾਂ ਕਈ ਵਾਰ ਦੇਖਿਆ ਹੋਵੇਗਾ ਪਰ ਤੁਸੀਂ ਅਜਿਹਾ ਕੁਝ ਕਦੇ ਨਹੀਂ ਦੇਖਿਆ ਹੋਵੇਗਾ।

ਇਹ ਵੀ ਪੜ੍ਹੋ:- ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀ

ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਕ ਵੀਡੀਓ ਦੇਖਣ ਨੂੰ ਮਿਲਿਆ ਹੈ ਜਿਸ 'ਚ ਉਹ ਮਾਈਕ ਫੜ ਆਪਣੀ ਪੋਤੀ ਸਹਿਰਿੰਦਰ ਕੌਰ ਦੇ ਵਿਆਹ 'ਤੇ ਗਾਣਾ ਗਾਉਂਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਪੋਤੀ ਅਤੇ ਪੋਤ ਜਵਾਈ ਇੱਕਠੇ ਬੈਠੇ ਦਿਖਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਇਕ ਪੰਜਾਬੀ ਲੋਕ ਗੀਤ 'ਅੱਜ ਦੀ ਘੱੜੀ ਰੱਖ ਡੋਲੀ ਨੀ ਮਾਏ' ਗਾਇਆ ਜਾ ਰਿਹਾ ਹੈ।   

ਇਹ ਵੀ ਪੜ੍ਹੋ:- ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ 635 ਨਵੇਂ ਮਾਮਲੇ ਆਏ ਸਾਹਮਣੇ, 18 ਦੀ ਮੌਤ


author

Bharat Thapa

Content Editor

Related News