ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਵੀ ਨਹੀਂ ਪੂਰੇ ਕੀਤੇ ਵਾਅਦੇ : ਸੇਖੋਂ

03/08/2021 8:32:00 PM

ਫਿਰੋਜ਼ਪੁਰ, (ਹਰਚਰਨ, ਬਿੱਟੂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਿਰੋਜ਼ਪੁਰ ਸ਼ਹਿਰੀ ਅਤੇ ਦਿਹਾਤੀ ਦੇ ਸਮੂਹ ਵਰਕਰਾਂ ਵੱਲੋਂ ਡੀ.ਸੀ. ਦਫਤਰ ਦੇ ਬਾਹਰ ਰੋਸ਼ ਧਰਨਾ ਦਿੱਤਾ ਗਿਆ। ਇਹ ਰੋਸ ਧਰਨਾ ਰੈਲੀ ਦਾ ਰੂਪ ਧਾਰਨ ਕਰ ਗਿਆ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸ. ਜਨਮੇਜਾ ਸਿੰਘ ਸੇਖੋਂ ਅਬਜ਼ਰਵਰ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਦੀ 2017 ਦੀਆਂ ਚੋਣਾਂ ਸਮੇਂ ਜਾਰੀ ਕੀਤੇ ਚੋਣ ਮੈਨੀਫੈਸਟੋ ਵਿੱਚ ਸੂਬੇ ਦੇ ਲੋਕਾਂ ਨਾਲ ਵੱਡੇ-ਵੱਡੇ ਗੱਪ ਮਾਰ ਕੇ ਸਰਕਾਰ ਬਣਾਈ ਸੀ ਅਤੇ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਨ ਉਹਨਾਂ ਵਿੱਚੋਂ ਇੱਕ ਵੀ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ । ਸ. ਸੇਖੋਂ ਨੇ ਕਿਹਾ ਕਿ ਜਿਨ੍ਹਾਂ ਵਾਅਦਿਆਂ ਵਿੱਚ ਕਿਸਾਨਾਂ ਦਾ ਪੂਰਨ ਕਰਜਾ ਮੁਆਫ ਕਰਨਾ , ਨਸ਼ਿਆਂ ਨੂੰ ਠੱਲ ਪਾਉਣਾ , ਨੌਜਵਾਨਾਂ ਨੂੰ ਘਰ-ਘਰ ਨੌਕਰੀਆਂ ਦੇਣਾ ਪੈਨਸਨਾਂ 'ਚ ਵਾਧਾ ਅਤੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਚੋਂ ਇਕ ਵੀ ਪੂਰਾ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚਾਰ ਹਫ਼ਤੇ ਦੌਰਾਨ ਕੈਪਟਨ ਕਹਿੰਦਾ ਸੀ ਕਿ ਨਸ਼ਾ ਖ਼ਤਮ ਕਰ ਦੇਵਾਂਗਾ ਪਰ ਹੋਇਆ ਉਲਟ ਸੂਬੇ 'ਚ ਨਸ਼ਿਆਂ ਦੀ ਹਾਲਤ ਪਹਿਲਾਂ ਨਾਲੋਂ ਬਦਤਰ ਹੋਈ ਹੈ ਅਤੇ ਮਾਝੇ ਦੇ ਤਿੰਨ ਜ਼ਿਲਿਆਂ ਵਿੱਚ ਜਹਿਰਲੀ ਸ਼ਰਾਬ ਨਾਲ ਹੋਈਆਂ 125 ਮੌਤਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ । ਇਸ ਦੇ ਨਾਲ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਹਿੰਦੀਪੁਰ ਦੇ ਸਾਬਕਾ ਸਰਪੰਚ ਸ . ਜਗਤਾਰ ਸਿੰਘ ਅਤੇ ਉਸਦੇ 40 ਸਾਲਾ ਸਪੁੱਤਰ ਸ . ਕਿਰਪਾਲ ਸਿੰਘ ਵੱਲੋਂ ਇਕੱਠਿਆਂ ਆਤਮ ਹੱਤਿਆ ਕਰਨਾਂ ਅਤੇ ਆਪਣੇ ਆਤਮ ਹਤਿਆ ਨੋਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਿਖ ਕੇ ਦੋਸ਼ੀ ਠਹਿਰਾਉਣਾ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਚੋਣਾਂ ਦੀ ਖਾਤਰ ਝੂਠਾ ਵਾਅਦਾ ਕਰਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨੀ ਨਾਲ ਵੱਡਾ ਵਿਸ਼ਵਾਸ਼ਘਾਤ ਕੀਤਾ ਗਿਆ ।
 ਸ ਸੇਖੋਂ ਨੇ ਕਿਹਾ ਕਿ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਕਝੂਮਰ ਕੱਢ ਕੇ ਰੱਖ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਡੀਜਲ ਦੇ ਇੱਕ ਲੀਟਰ ਤੋ 31.83 ਪੈਸੇ ਅਤੇ ਪੈਟਰੋਲ ਉਪਰ ਇੱਕ ਲੀਟਰ ਤੋਂ 32 .98 ਪੈਸੇ ਟੈਕਸ ਵਸੂਲਿਆ ਜਾ ਰਿਹਾ ਹੈ । ਉੱਥੇ ਹੀ ਪੰਜਾਬ ਸਰਕਾਰ ਵੱਲੋਂ ਪੈਟਰੋਲ 'ਤੇ 35,14 % ਅਤੇ ਡੀਜ਼ਲ 'ਤੇ 17.14 % ਵੈਟ ਲਗਾ ਕੇ ਸੂਬੇ ਦੇ ਲੋਕਾਂ ਨਾਲ ਵੱਡੀ ਠੱਗੀ ਮਾਰੀ ਜਾ ਰਹੀ ਹੈ । ਉਨ੍ਹਾਂ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਤੁਰੰਤ ਆਪਣੇ ਟੈਕਸਾਂ ਵਿੱਚ ਵੱਡੀ ਕਟੌਤੀ ਕਰਕੇ ਅਤੇ ਕੇਂਦਰ ਸਰਕਾਰ ਨੂੰ ਵੀ ਟੈਕਸ ਘੱਟ ਕਰਨ ਲਈ ਦਬਾਅ ਪਾਵੇ ਤਾਂ ਜੋ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਸਕੇ । ਸ. ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ ਵਿੱਚ ਹਰ ਚੌਥੇ ਦਿਨ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਅਤੇ ਘਰੇਲੂ ਦਰਾਂ ਵਿੱਚ ਕਰੀਬ 30% ਦਾ ਵਾਧਾ ਹੋ ਚੁੱਕਿਆ ਹੈ । ਜਿਸ ਨਾਲ ਗਰੀਬ ਵਰਗ ਅਤੇ ਮੱਧ ਵਰਗ ਦਾ ਕਚੂਮਰ ਨਿਕਲ ਚੁੱਕਾ ਹੈ । ਉਨ੍ਹਾਂ ਕਿਹਾ ਕਿ ਕਾਗਰਸ ਸਰਕਾਰ ਸ਼ਗਨ ਸਕੀਮ 51000, ਬੁਢਾਪਾ / ਅੰਗਹੀਣ ਅਤੇ ਵਿਧਵਾਂ ਪੈਨਸ਼ਨਾਂ 2500 ਰੁਪਏ ਪ੍ਰਤੀ ਮਹੀਨਾ, ਕੱਟੇ ਗਏ ਨੀਲੇ ਕਾਰਡ ਅਤੇ ਪੈਨਸ਼ਨਾਂ ਤੁਰੰਤ ਬਹਾਲ ਕੀਤੀਆਂ ਜਾਣ । ਇਸ ਮੌਕੇ ਸੁਰਿੰਦਰ ਸਿੰਘ ਬੱਬੂ ਪ੍ਰਧਾਨ ,ਸਤਪਾਲ ਸਿੰਘ ਤਲਵੰਡੀ, ਦਰਸਨ ਸਿੰਘ ਸੇਰਖਾਂ , ਭੁਪਿੰਦਰ ਸਿੰਘ ਫਰੀਦੇਵਾਲਾ ਚੇਅਰਮੈਨ, ਮਾਸਟਰ ਗੁਰਨਾਮ ਸਿੰਘ, ਗੁਰਨੈਬ ਸਿੰਘ ਗਿੱਲ, ਜਸਵਿੰਦਰ ਸਿੰਘ ਬੂਟੇਵਾਲਾ, ਧਰਮਿੰਦਰ ਸਿੰਘ ਪਿੰਕੀ, ਉੁਪਕਾਰ ਸਿੰਘ ਸਿੱਧੂ, ਕੁਲਵਿੰਦਰ ਸਿੰਘ ਢੋਲੇਵਾਲਾ, ਲਖਵੀਰ ਸਿੰਘ ਉੱਪਲ, ਬਲਵਿੰਦਰ ਸਿੰਘ ਬਸਤੀ ਰਾਮ ਲਾਲ, ਭਗਵਾਨ ਸਿੰਘ ਉੱਪਲ, ਭਗਵੰਤ ਸਿੰਘ ਨਵਾਂ ਜਮਸ਼ੇਰ, ਭਗਵਾਨ ਸਿੰਘ ਨੂਰਪੁਰ, ਜੋਗਾ ਸਿੰਘ ਮੁਰਕਾਵਾਲਾ, ਗੁਰਜੀਤ ਸਿੰਘ ਚੀਮਾ, ਜਸਵੀਰ ਸਿੰਘ ਉਸਮਾਨਵਾਲਾ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਪੱਪੂ ਕੋਤਵਾਲ, ਸੁਸ਼ੀਲ ਕੁਮਾਰ ਸ਼ੀਲਾ, ਲਵਜੀਤ ਸਿੰਘ ਸ਼ਾਹਦੀਨਵਾਲਾ, ਵਿਕਰਮ ਭੰਡਾਰੀ,ਮੋਹਨਜੀਤ ਸਿੰਘ ਚੰਗਾਲੀ, ਬਲਕਾਰ ਸਿੰਘ ਢਿੱਲੋਂ, ਸੁਖਜੀਤ ਸਿੰਘ ਉੱਗੋ ਕੇ, ਬਲਦੇਵ ਸਿੰਘ ਉੱਗੋ ਕੇ, ਅੰਗਰੇਜ਼ ਸਿੰਘ ਮਿੰਟੂ, ਵਰਜਿੰਦਰ ਸਿੰਘ ਪਿੱਕਾ, ਰੋਹਿਤ ਗਿੱਲ,ਸ਼ਾਮ ਸਿੰਘ ਮੁੱਦਕਾ, ਪਰਮਜੀਤ ਸਿੰਘ ਕਲਸੀ, ਮਨਪ੍ਰੀਤ ਸਿੰਘ ਖਾਲਸਾ, ਲਖਵਿੰਦਰ ਸਿੰਘ ਸੁਰ ਸਿੰਘ ਵਾਲਾ, ਨਿਰਭੈਅ ਸਿੰਘ, ਸਾਰਜ ਸਿੰਘ ਵਾਹਕਾ, ਬਲਬੀਰ ਸਿੰਘ ਅਨਾਰਕਲੀ, ਜੱਜਬੀਰ ਸਿੰਘ ਮੁਰਕਵਾਲਾ, ਦਲਜੀਤ ਸਿੰਘ ਸਾਬਕਾ ਕੌਂਸਲਰ, ਭਾਈ ਜਸਪਾਲ ਸਿੰਘ, ਬਲਿਹਾਰ ਸਿੰਘ, ਸਾਬ੍ਹ ਸਿੰਘ ਮੁੱਦਕਾ, ਨਰਿੰਦਰ ਸਿੰਘ ਜੋਸਨ, ਪਰਮਬੀਰ ਸਿੰਘ ਸੋਢੀ, ਉਲਫਤ ਰਾਏ ਸਹੋਤਾ, ਮਨੋਜ ਕੁਮਾਰ, ਜੋਰਾਵਰ ਸਿੰਘ, ਕਰਨੈਲ ਸਿੰਘ ਸਾਂਦੇ ਹਾਸ਼ਮ,  ਮਨਦੀਪ ਮੈਂਡੀ, ਗੁਰਗੋਪਾਲ ਸਿੰਘ ਰਿੰਪਾ, ਚਰਨਜੀਤ ਸਿੰਘ ਗਿੱਲ ਆਦਿ ਵੱਡੀ ਗਿਣਤੀ ਚ ਹਾਜ਼ਰ ਸਨ।  


Bharat Thapa

Content Editor

Related News