ਕਾਂਗਰਸ ਨੇ ਜੋ ਕਿਹਾ ਉਹ ਕਰ ਕੇ ਦਿਖਾਇਆ : ਕੈਪਟਨ ਅਮਰਿੰਦਰ ਸਿੰਘ (ਤਸਵੀਰਾਂ)

Friday, Dec 07, 2018 - 04:48 PM (IST)

ਕਾਂਗਰਸ ਨੇ ਜੋ ਕਿਹਾ ਉਹ ਕਰ ਕੇ ਦਿਖਾਇਆ : ਕੈਪਟਨ ਅਮਰਿੰਦਰ ਸਿੰਘ (ਤਸਵੀਰਾਂ)

ਪਟਿਆਲਾ (ਬਲਜਿੰਦਰ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲੇ ਦੇ ਨੇੜੇ ਓਮੈਕਸ ਸਿਟੀ ਕੋਲ ਇਕ ਵੱਡੇ ਸਮਾਗਮ ਦਾ ਆਯੋਜਨ ਕਰਕੇ ਕਿਸਾਨਾਂ ਨੂੰ ਕਰਜ਼ਾ ਮੁਕਤੀ ਦੇ ਸਰਟੀਫਿਕੇਟ ਵੰਡੇ। ਦੱਸ ਦੇਈਏ ਕਿ ਕਰਜ਼ਾ ਮੁਕਤੀ ਦੇ ਇਸ ਦੂਜੇ ਪੜਾਅ 'ਚ ਕੋਪਰੇਟਿਵ ਬੈਂਕਾਂ ਦਾ ਕਰਜ਼ਾ ਮੁਆਫ ਕਰਨ ਤੋਂ ਬਾਅਦ ਸੂਬਾ ਸਰਕਾਰ ਹੁਣ ਕਮਰਸ਼ੀਅਲ ਬੈਂਕਾਂ ਦਾ ਕਰਜ਼ਾ ਮੁਆਫ ਕਰ ਰਹੀ ਹੈ, ਜਿਸ ਦੀ ਸ਼ੁਰੂਆਤ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲੇ ਤੋਂ ਕੀਤੀ ਗਈ।  

PunjabKesariਇਸ ਮੌਕੇ ਉਨ੍ਹਾਂ ਨੇ 1 ਲੱਖ 10 ਹਜ਼ਾਰ ਕਿਸਾਨਾਂ ਨੂੰ 1771 ਕਰੋੜ ਰੁਪਏ ਦੀ ਰਾਹਤ ਦਿੱਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਜੋ ਕਿਹਾ ਉਹ ਕਰਕੇ ਦਿਖਾਇਆ। ਪੰਜਾਬ ਦੇ ਕਿਸਾਨਾਂ ਦੀ ਜੇਕਰ ਕਿਸੇ ਨੇ ਬਾਂਹ ਫੜੀ ਹੈ ਤਾਂ ਉਹ ਹੈ ਕਾਂਗਰਸ ਸਰਕਾਰ। 

PunjabKesari

ਇਸ ਸਮਾਗਮ 'ਚ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਮੰਡੀ ਬੋਰਡ ਦੇ ਚੈਅਰਮੈਨ ਲਾਲ ਸਿੰਘ, ਵਿਧਾਇਕ ਹਰਦਿਆਲ ਕੰਬੋਜ਼, ਪਟਿਆਲੇ ਦੇ ਮੇਅਰ ਸੰਜੀਵ ਸ਼ਰਮਾ ਬਿੰਟੂ ਅਤੇ ਚੇਅਰਮੈਨ ਕੇ. ਕੇ. ਸ਼ਰਮਾ ਹਾਜ਼ਰ ਸਨ।


author

rajwinder kaur

Content Editor

Related News