ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀ. ਵੀ. ਸਿੰਧੂ ਨੂੰ ਕਾਂਸੀ ਤਮਗਾ ਜਿੱਤਣ ''ਤੇ ਵਧਾਈਆਂ
Sunday, Aug 01, 2021 - 11:38 PM (IST)
ਚੰਡੀਗੜ੍ਹ- ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਚੀਨ ਦੀ ਖਿਡਾਰਨ ਨੂੰ ਹਰਾ ਕੇ ਕਾਂਸੀ ਤਮਗਾ ਆਪਣੇ ਨਾਂ ਕੀਤਾ ਹੈ। ਇਸ ਜਿੱਤ ਦੇ ਨਾਲ ਹੀ ਪੀ. ਵੀ. ਸਿੰਧੂ ਨੂੰ ਵਧਾਈਆਂ ਦੇ ਸੰਦੇਸ਼ ਮਿਲ ਰਹੇ ਹਨ। ਪੰਜਾਬ ਦੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪੀ. ਵੀ. ਸਿੰਧੂ ਨੂੰ ਚੀਨ ਦੀ ਖਿਡਾਰਨ ਨੂੰ ਹਰਾ ਕੇ ਕਾਂਸੀ ਤਮਗਾ ਆਪਣੇ ਨਾਂ ਕਰਨ ਲਈ ਮੁਬਾਰਕਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਮੁੱਖ ਮੰਤਰੀ ਵੱਲੋਂ ਚਾਰ ਦਹਾਕਿਆਂ ਬਾਅਦ ਟੋਕਿਓ ਓਲੰਪਿਕ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਭਾਰਤੀ ਹਾਕੀ ਟੀਮ ਨੂੰ ਵਧਾਈ
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ਰਾਹੀ ਕਿਹਾ ਕਿ ਪੀ. ਵੀ. ਸਿੰਧੂ ਨੂੰ ਓਲੰਪਿਕਸ ਖੇਡਾਂ ਦੌਰਾਨ ਬੈਡਮਿੰਟਨ ਵਿੱਚ ਕਾਂਸੇ ਦਾ ਤਮਗਾ ਜਿੱਤਣ ਦੀਆਂ ਬਹੁਤ-ਬਹੁਤ ਵਧਾਈਆਂ। ਜਿਸ ਨਾਲ ਉਹਨਾਂ ਨੇ ਓਲੰਪਿਕਸ ਵਿੱਚ ਦੋ ਤਮਗੇ ਜਿੱਤ ਕੇ ਪਹਿਲੀ ਮਹਿਲਾ ਹੋਣ ਦਾ ਇਤਿਹਾਸ ਸਿਰਜ ਦਿੱਤਾ ਹੈ। ਅੱਜ ਪੂਰੇ ਦੇਸ਼ ਨੂੰ ਸਾਡੀ ਧੀ ਪੀ. ਵੀ. ਸਿੰਧੂ ‘ਤੇ ਮਾਣ ਹੈ ਤੇ ਹਮੇਸ਼ਾ ਰਹੇਗਾ। ਸ਼ਾਬਾਸ਼.. ਇਸੇ ਤਰ੍ਹਾਂ ਮਿਹਨਤ ਕਰਦੇ ਰਹੋ।
ਇਹ ਵੀ ਪੜ੍ਹੋ- ਅਪਮਾਨਜਨਕ ਸ਼ਬਦਾਂ ਨੂੰ ਸਹਿਣ ਨਹੀਂ ਕਰੇਗੀ ਬਸਪਾ : ਗੜ੍ਹੀ
ਦੱਸ ਦੇਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਿੰਧੂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਪੀ. ਐੱਮ. ਮੋਦੀ ਨੇ ਸਿੰਧੂ ਦੀ ਜਿੱਤ 'ਤੇ ਕਿਹਾ ਕਿ 'ਉਹ ਭਾਰਤ ਦਾ ਮਾਣ ਹੈ।'
ਰਾਸ਼ਟਰਪਤੀ ਭਵਨ ਵਲੋਂ ਟਵੀਟ ਵਿਚ ਕਿਹਾ ਗਿਆ ਕਿ- 'ਪੀ. ਵੀ. ਸਿੰਧੂ ਦੋ ਓਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਬਣੀ। ਉਸ ਨੇ ਨਿਰੰਤਰਤਾ, ਸਮਰਪਣ ਤੇ ਉੱਤਮਤਾ ਦਾ ਇਕ ਨਵਾਂ ਪੈਮਾਨਾ ਸਥਾਪਿਤ ਕੀਤਾ ਹੈ। ਭਾਰਤ ਨੂੰ ਮਾਣ ਦਿਵਾਉਣ ਦੇ ਲਈ ਉਸ ਨੂੰ ਮੇਰੇ ਵਲੋਂ ਦਿਲੋਂ ਵਧਾਈ।'