ਕਲਾਸ 'ਚ ਵਿਦਿਆਰਥੀ ਬਣੇ ਮੁੱਖ ਮੰਤਰੀ, ਬੱਚਿਆਂ ਨਾਸ ਡੈਸਕ 'ਤੇ ਬੈਠੇ ਟੀਚਰਾਂ ਤੋਂ ਪੁੱਛੇ ਸਵਾਲ

08/15/2018 4:26:33 PM

ਲੁਧਿਆਣਾ (ਵਿੱਕੀ)- ਅੱਜ ਪੰਜਾਬ  ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਸਾਦਗੀ ਨੇ ਹਰ ਕਿਸੇ ਨੂੰ ਪ੍ਰਭਾਵਿਤ ਕਰ ਦਿੱਤਾ। ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਵਿਧਾਨ ਸਭਾ ਖੇਤਰ ਪੱਛਮੀ ’ਚ ਮੰਗਲਵਾਰ ਨੂੰ ਸਰਕਾਰੀ ਮਾਡਲ ਸਕੂਲ ਪੀ. ਏ. ਯੂ. ਦੇ ਸਮਾਰਟ ਸਕੂਲ ਦੇ ਰੂਪ ਵਿਚ ਉਦਘਾਟਨ ਕਰਨ ਦੇ ਬਾਅਦ ਕੈ. ਅਮਰਿੰਦਰ ਸਿੰਘ ਜਦ 6ਵੀਂ ਦੇ ਵਿਦਿਆਰਥੀਆਂ ਨੂੰ ਕਲਾਸ ਵਿਚ ਮਿਲਣ ਲਈ ਪੁੱਜੇ ਤਾਂ ਕਲਾਸ ਵਿਚ ਪੲੀ ਕੁਰਸੀ ’ਤੇ ਬੈਠਣ ਦੀ ਬਜਾਏ ਡੈਸਕ ’ਤੇ ਬੈਠੀਆਂ ਵਿਦਿਆਰਥਣਾਂ ਦੇ ਨਾਲ ਹੀ ਜਾ ਕੇ ਬੈਠ ਗਏ ਅਤੇ ਬੋਲੇ ਕਿ ਲਓ, ਅੱਜ ਮੈਂ ਤੁਹਾਡੇ ਨਾਲ ਬੈਠਦਾ ਹਾਂ। ਇੰਨਾ ਹੀ ਨਹੀਂ ਕੈਪਟਨ ਇਕ ਵਿਦਿਆਰਥੀ ਦੀ ਤਰ੍ਹਾਂ ਹੀ ਕਲਾਸ ਵਿਚ ਟੀਚਰ ਨਾਲ ਗੱਲ ਕਰਨ ਲੱਗੇ। ਮੁੱਖ  ਮੰਤਰੀ ਇਕਦਮ ਹੀ ਡੈਸਕ ’ਤੇ ਬੈਠਣ ’ਤੇ ਕਲਾਸ ਵਿਚ ਮੌਜੂਦ ਵਿਦਿਆਰਥੀ ਵੀ ਗਦਗਦ ਹੋ ਉੱਠੇ ਅਤੇ ਕੈਪਟਨ ਨੂੰ ਆਪਣੇ ਵਿਚ ਪਾ ਕੇ ਸਿਰਫ ਉਨ੍ਹਾਂ ਵੱਲ ਦੇਖਦੇ ਰਹੇ। ਇਸ ਦੌਰਾਨ ਉਨ੍ਹਾਂ ਨਾਲ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੀ ਬੱਚਿਆਂ ਦੇ ਨਾਲ ਉਨ੍ਹਾਂ ਦੇ ਡੈਸਕ ’ਤੇ ਹੀ ਬੈਠ ਗਏ। ਇਸ ਦੌਰਾਨ ਮੁੱਖ ਮੰਤਰੀ ਨੇ ਇਕ ਵਿਦਿਆਰਥਣ ਦੀ ਰਫ ਕਾਪੀ ਵੀ ਜਾਂਚੀ। ਇਥੇ ਦੱਸ ਦੇਈਏ ਕਿ ਮੁੱਖ ਮੰਤਰੀ ਦੇ ਡ੍ਰੀਮ ਪ੍ਰੋਜੈਕਟ ਸਮਾਰਟ ਸਕੂਲਾਂ ਦੀ ਸ਼ੁਰੂਆਤ  ਲੁਧਿਆਣਾ ਤੋਂ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਵਿਧਾਨ ਸਭਾ ਖੇਤਰ ਪੱਛਮੀ ਦੇ ਪੀ. ਏ. ਯੂ. ਸਰਕਾਰੀ ਮਾਡਲ ਸਕੂਲ ਨੂੰ ਸਮਾਰਟ ਸਕੂਲ ਦੇ ਰੂਪ ’ਚ ਅਪਗ੍ਰੇਡ ਕਰ ਕੇ ਹੋਈ ਹੈ।  
 ਉਦਘਾਟਨੀ ਸਮਾਰੋਹ ’ਚ ਸੰਸਦ ਮੈਂਬਰ  ਰਵਨੀਤ ਸਿੰਘ ਬਿੱਟੂ, ਵਿਧਾਇਕ ਸੰਜੇ ਤਲਵਾਡ਼, ਵਿਧਾਇਕ ਕੁਲਦੀਪ ਸਿੰਘ, ਸਕੂਲ ਸਿੱਖਿਆ  ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ, ਡੀ.ਈ.ਓ. ਸਵਰਨਜੀਤ ਕੌਰ, ਡਿਪਟੀ ਡੀ.ਈ.ਓ.  ਐਲੀਮੈਂਟਰੀ ਕੁਲਦੀਪ ਸਿੰਘ, ਪੀ. ਏ. ਯੂ. ਸਰਕਾਰੀ ਸਮਾਰਟ ਸਕੂਲ ਦੇ ਪ੍ਰਿੰ. ਸੰਜੀਵ  ਥਾਪਰ ਆਦਿ ਮੌਜੂਦ ਸਨ। 

ਕਾਰਪੈੱਟ ਵਿਛਿਅਾ ਦੇਖ ਰੁਕਵਾਈ ਗੱਡੀ, ਗੇਟ ਤੋਂ ਪੈਦਲ ਚੱਲ ਕੇ ਪੁੱਜੇ ਸਕੂਲ ਅੰਦਰ 
 ਬੇਸ਼ੱਕ ਮੁੱਖ ਮੰਤਰੀ ਇਸ ਸਮਾਰੋਹ ’ਚ ਲਗਭਗ 1 ਘੰਟੇ ਦੀ ਦੇਰੀ ਨਾਲ ਪੁੱਜੇ ਪਰ ਅੱਜ ਉਹ ਵੱਖਰੇ ਅੰਦਾਜ਼ ’ਚ ਹੀ ਦਿਖਾਈ ਦਿੱਤੇ। ਸਕੂਲ ਦੇ ਬਾਹਰ ਪਹੁੰਚਦੇ ਹੀ ਜਦ ਉਨ੍ਹਾਂ ਦੀ ਗੱਡੀ ਸਕੂਲ ਦੇ ਅੰਦਰ ਵੱਲ ਮੁਡ਼ਨ ਲੱਗੀ ਤਾਂ ਕੈਪਟਨ ਨੇ ਰਸਤੇ ’ਚ ਸਵਾਗਤ ਲਈ ਰੈੱਡ ਕਾਰਪੈੱਟ ਵਿਛਿਆ ਦੇਖ ਆਪਣੀਆਂ ਗੱਡੀਆਂ ਨੂੰ ਉਥੇ ਰੁਕਵਾ ਲਿਆ ਅਤੇ ਬਾਹਰ ਗੇਟ ਤੋਂ ਪੈਦਲ ਚੱਲ ਕੇ ਸਮਾਰਟ ਸਕੂਲ ਦਾ ਉਦਘਾਟਨ ਕਰਨ ਪੁੱਜੇ। 

 ਪੰਜਾਬ ’ਚ ਬਣਨਗੇ 261 ਸਮਾਰਟ ਸਕੂਲ 
 ਰਾਜ ਦੇ ਸਰਕਾਰੀ ਸਕੂਲਾਂ ਨੂੰ ਹਾਈਟੈੱਕ ਬਣਾਉਣ ਦੇ ਉਦੇਸ਼ ਨਾਲ ਉਨ੍ਹਾਂ ਨੂੰ ਆਧੁਨਿਕ ਸੁਵਿਧਾਵਾਂ ਲੈਸ ਕਰ ਕੇ ਸਮਾਰਟ ਸਕੂਲ ਬਣਾਉਣ ਦੇ ਮੁੱਖ ਮੰਤਰੀ ਦੇ ਡ੍ਰੀਮ ਪ੍ਰੋਜੈਕਟ ਨੂੰ ਲੁਧਿਆਣਾ ਤੋਂ ਉਡਾਣ ਮਿਲੀ ਹੈ। 1973 ਤੋਂ ਪੀ. ਏ. ਯੂ. ’ਚ ਚੱਲ ਰਹੇ ਸਰਕਾਰੀ ਮਾਡਲ ਸਕੂਲ ਨੂੰ ਅੱਜ ਮੁੱਖ ਮੰਤਰੀ ਨੇ ਸਮਾਰਟ ਸਕੂਲ ਦੇ ਰੂਪ ਵਿਚ ਅੱਪਗ੍ਰੇਡ ਹੋਣ ਦੇ ਨਾਲ ਹੀ ਉਦਘਾਟਨ ਕਰ ਕੇ ਰਾਜ ਦੀ ਜਨਤਾ ਨੂੰ ਸਮਰਪਿਤ ਕਰ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜ ਦੇ 261 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਦੇ ਰੂਪ ਵਿਚ ਵਿਕਸਿਤ ਕਰਨ ਦਾ ਉਦੇਸ਼ ਰੱਖਿਆ ਹੈ, ਜਿਸ  ਲਈ ਫੰਡ ਵੀ ਜਾਰੀ ਕਰ ਦਿੱਤੇ ਗਏ ਹਨ। ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਸਮਾਰਟ ਸਕੂਲਾਂ ’ਚ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਇਗਲਿੰਸ਼ ਮੀਡੀਅਮ ਵਿਚ ਪਡ਼੍ਹਾਈ ਕਰਵਾਉਣ ਦੇ ਨਾਲ ਉਨ੍ਹਾਂ ਨੂੰ ਹਾਈਟੈੱਕ ਇਨਫ੍ਰਾਸਟਰੱਕਚਰ ਨਾਲ ਲੈਸ ਕੀਤਾ ਜਾਵੇਗਾ। ਸੋਨੀ ਨੇ ਦੱਸਿਆ ਕਿ ਪੀ. ਏ. ਯੂ. ਸਰਕਾਰੀ ਸਮਾਰਟ ਸਕੂਲ ਨੂੰ ਇਹ ਰੂਪ ਦੇਣ ਲਈ 50 ਲੱਖ ਰੁਪਏ ਦੀ ਲਾਗਤ ਆਈ ਹੈ।  
 


Related News