ਕਿਸਾਨਾਂ ਨੇ ਕੈਪਟਨ ਅਤੇ ਬਿਜਲੀ ਮੰਤਰੀ ਦਾ  ਕੀਤਾ ਅਰਥੀ ਫੂਕ ਪ੍ਰਦਰਸ਼ਨ

Tuesday, Jun 26, 2018 - 02:42 AM (IST)

ਕਿਸਾਨਾਂ ਨੇ ਕੈਪਟਨ ਅਤੇ ਬਿਜਲੀ ਮੰਤਰੀ ਦਾ  ਕੀਤਾ ਅਰਥੀ ਫੂਕ ਪ੍ਰਦਰਸ਼ਨ

ਮਾਨਸਾ(ਮਿੱਤਲ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਧੂਰਕੋਟ ਲਹਿਰਾ (ਬਠਿੰਡਾ) ਦੇ ਕਿਸਾਨ ਗੁਰਸੇਵਕ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਿੰਡ ਖੋਖਰ ਕਲਾਂ ’ਚ ਅਰਥੀ ਫੂਕੀ ਗਈ। ਇਸ   ਦੌਰਾਨ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਕ ਜ਼ਮੀਨ ਦੇ ਮਾਮਲੇ ਵਿਚ ਤੰਗ-ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਪੀੜਤ ਕਿਸਾਨ ਨੇ ਖੁਦਕੁਸ਼ੀ ਕਰ ਲਈ ਸੀ। ਮਰਨ ਵਾਲੇ ਕਿਸਾਨ ਦੇ ਛੱਡੇ ਗਏ ਖੁਦਕੁਸ਼ੀ ਨੋਟ ਮੁਤਾਬਿਕ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਮੁੱਖ ਦੋਸ਼ੀ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜਥੇਬੰਦੀ 5 ਜੂਨ ਤੋਂ ਰਾਮਪੁਰਾ ਥਾਣੇ ਅੱਗੇ ਧਰਨੇ ’ਤੇ ਬੈਠੀ ਹੈ, ਜਿਸ ’ਚ ਪੀੜਤ ਪਰਿਵਾਰ ਵੀ ਸ਼ਾਮਲ ਹੈ। ਮਰਨ ਵਾਲੇ ਕਿਸਾਨ ਦਾ ਸਸਕਾਰ ਹਾਲੇ ਤੱਕ ਵੀ ਨਹੀਂ ਕੀਤਾ ਗਿਆ। ਇਸ ਮੌਕੇ ਜਗਦੇਵ ਸਿੰਘ ਭੈਣੀ ਬਾਘਾ, ਹਰਿੰਦਰ ਸਿੰਘ ਟੋਨੀ, ਲਾਭ ਸਿੰਘ ਖੋਖਰ, ਸੁਰਿੰਦਰਪਾਲ ਬਿੱਟੂ ਖੋਖਰ ਖੁਰਦ ਆਦਿ ਹਾਜ਼ਰ ਸਨ।
 


Related News