ਬਠਿੰਡਾ ਦੇ ਬਾਦਲ ਰੋਡ ''ਤੇ ਪਲਟਿਆ ਕੈਂਟਰ, 6 ਲੋਕ ਜ਼ਖਮੀ
Monday, Nov 13, 2017 - 08:30 PM (IST)

ਬਠਿੰਡਾ— ਬਠਿੰਡਾ ਦੇ ਬਾਦਲ ਰੋਡ 'ਤੇ ਨਰੁਆਨਾ ਨੇੜੇ ਟਾਇਰ ਫਟਣ ਕਾਰਨ ਇਕ 407 ਕੈਂਟਰ ਪਲਟ ਗਿਆ, ਜਿਸ ਦੌਰਾਨ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ 'ਚ 3 ਮਹਿਲਾਵਾਂ ਅਤੇ 3 ਨੌਜਵਾਨ ਸ਼ਾਮਲ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕੈਂਟਰ 'ਚ ਪਰਿਵਾਰ ਦੇ 12 ਲੋਕ ਸਵਾਰ ਸਨ, ਜੋ ਮੋਗਾ ਦੇ ਪਿੰਡ ਹਿੰਮਤਪੂਰਾ ਦਾ ਰਹਿਣ ਵਾਲਾ ਹੈ। ਪਰਿਵਾਰ ਬਠਿੰਡਾ ਦੇ ਫੁਲੋ ਮਿਠੀ ਪਿੰਡ ਤੋਂ ਨਰਮਾ ਚੁੱਗ ਕੇ 2 ਮਹੀਨੇ ਬਾਅਦ ਵਾਪਸ ਆਪਣੇ ਪਿੰਡ ਪਰਤ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਹੋ ਗਿਆ।