ਟਰਾਲੇ ਦੀ ਟੱਕਰ ਕਾਰਨ ਕੈਂਟਰ ਚਾਲਕ ਦੀ ਮੌਕ, ਹਾਦਸੇ ਤੋਂ ਬਾਅਦ ਰੁਕਿਆ ਡਰਾਈਵਰ, ਭੀੜ ਦੇਖ ਹੋਇਆ ਫਰਾਰ
Sunday, Aug 18, 2024 - 02:22 AM (IST)
ਜ਼ੀਰਕਪੁਰ (ਅਸ਼ਵਨੀ) : ਪਟਿਆਲਾ ਰੋਡ ’ਤੇ ਪੈਂਦੇ ਪਿੰਡ ਰਾਮਪੁਰ ਕਲਾਂ ਦੇ ਕੋਲ ਇਕ ਟਰਾਲੇ ਨੇ ਦੂਜੀ ਲੇਨ ਜਾ ਰਹੇ ਕੈਂਟਰ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਕੈਂਟਰ ਚਾਲਕ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦੇ ਭਾਣਜੇ ਦੀ ਸ਼ਿਕਾਇਤ ’ਤੇ ਟਰਾਲਾ ਦੇ ਨੰਬਰ ਦੇ ਆਧਾਰ ’ਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਸਤੀਸ਼ ਵਾਸੀ ਸਿਕੰਦਰਾਬਾਦ, ਜ਼ਿਲ੍ਹਾ ਬੁਲੰਦਸ਼ਹਿਰ ਯੂ.ਪੀ. ਵਜੋਂ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਵਾ ਕੇ ਪੁਲਸ ਨੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਮਾਮਲੇ ਦੀ ਪੁਸ਼ਟੀ ਸਥਾਨਕ ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਵੱਲੋਂ ਕੀਤੀ ਗਈ ਹੈ। ਮ੍ਰਿਤਕ ਦੇ ਭਤੀਜੇ ਵਿਪਿਨ ਕੁਮਾਰ ਵਾਸੀ ਨੋਇਡਾ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਮਾਮਾ ਸਤੀਸ਼ ਕੈਂਟਰ ਚਲਾਉਂਦੇ ਸਨ ਤੇ ਸ਼ੁੱਕਰਵਾਰ ਨੂੰ ਦੁਪਹਿਰ ਕਰੀਬ ਸਾਢੇ 3 ਵਜੇ ਜ਼ੀਰਕਪੁਰ ਤੋਂ ਪਟਿਆਲਾ ਰੋਡ ਵੱਲ ਜਾ ਰਹੇ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਸੰਗਤਾਂ ਨੇ ਦੋਸ਼ੀ ਦਾ ਰੱਜ ਕੇ ਚਾੜ੍ਹਿਆ ਕੁਟਾਪਾ
ਇਸ ਦੌਰਾਨ ਜਦੋਂ ਪਟਿਆਲਾ ਹਾਈਵੇ ’ਤੇ ਪੈਂਦੇ ਪਿੰਡ ਰਾਮਪੁਰ ਕਲਾਂ ਦੇ ਮੋੜ ਕੋਲ ਪਹੁੰਚੇ ਤਾਂ ਦੂਜੇ ਲੇਨ ਪਟਿਆਲਾ ਵੱਲ ਤੋਂ ਆ ਰਹੇ ਰਾਜਸਥਾਨ ਨੰਬਰ ਟਰਾਲੇ ਦੇ ਚਾਲਕ ਨੇ ਰਾਮਪੁਰ ਕਲਾਂ ਦੇ ਕੱਟ ਤੋਂ ਅਚਾਨਕ ਮੋੜ ਲੈ ਲਿਆ, ਜਿਸ ਦਾ ਇਕ ਹਿੱਸਾ ਮੇਰੇ ਮਾਮਾ ਸਤੀਸ਼ ਦੇ ਕੈਂਟਰ ’ਚ ਜਾ ਵੱਜਿਆ ਤੇ ਸੰਤੁਲਨ ਵਿਗੜਨ ਤੋਂ ਬਾਅਦ ਕੈਂਟਰ ਸੜਕ ਦੇ ਕੰਢੇ ਬਣੀਆਂ ਦੁਕਾਨਾਂ ਦੇ ਵਿਚ ਜਾ ਵੱਜਿਆ।
ਇਸ ਹਾਦਸੇ ਵਿਚ ਮੇਰੇ ਮਾਮਾ ਸਤੀਸ਼ ਕੈਂਟਰ ਦੇ ਕੈਬਿਨ ਵਿਚ ਬੁਰੀ ਤਰ੍ਹਾਂ ਫੱਸ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਆਸਪਾਸ ਦੇ ਲੋਕਾਂ ਨੇ ਐਂਬੂਲੈਂਸ ਦੇ ਰਾਹੀਂ ਚੰਡੀਗੜ੍ਹ ਦੇ ਸੈਕਟਰ 32 ਵਿਖੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਪਹੁੰਚਾਇਆ ਤਾਂ ਡਾਕਟਰਾਂ ਨੇ ਸਤੀਸ਼ ਦੀ ਜਾਂਚ ਕਰਨ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ, ਸਤੀਸ਼ ਦੀ ਮੌਤ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੇ ਭਾਣਜੇ ਦੇ ਬਿਆਨਾਂ ਦੇ ਆਧਾਰ ’ਤੇ ਰਾਜਸਥਾਨ ਨੰਬਰੀ ਟਰਾਲਾ ਚਾਲਕ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹਾਸਦਾ ਹੋਣ ਤੋਂ ਬਾਅਦ ਟਰਾਲਾ ਚਾਲਕ ਉਥੇ ਰੁਕਿਆ, ਪਰੰਤੂ ਮੌਕੇ ’ਤੇ ਲੋਕਾਂ ਦੀ ਭੀੜ ਨੂੰ ਇਕੱਠਾ ਹੁੰਦਿਆਂ ਵੇਖ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ- ਫ਼ੌਜੀ ਪੁੱਤ ਦੀ ਮੌਤ ਤੋਂ ਬਾਅਦ ਗੁਰੂ ਘਰ ਭੋਗ 'ਚ ਸ਼ਾਮਲ ਹੋਣ ਗਿਆ ਸੀ ਪਰਿਵਾਰ, ਘਰ ਪਰਤੇ ਤਾਂ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e