ਚਾਰ ਕੇਨ ਲਾਹਣ ਬਰਾਮਦ
Tuesday, Jul 03, 2018 - 12:25 AM (IST)
ਬਟਾਲਾ, (ਬੇਰੀ)- ਥਾਣਾ ਸਦਰ ਦੇ ਏ. ਐੱਸ. ਆਈ. ਮਿੱਤਰ ਮਾਨ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਉਰਫ ਕਾਲੀ ਪੁੱਤਰ ਸੰਦੀਪ ਮਸੀਹ ਵਾਸੀ ਸੁਨੱਈਆ ਜਿਸਦਾ ਭਰਾ ਬਾਹਰ ਰਹਿੰਦਾ ਹੈ ਅਤੇ ਉਸਦੇ ਬੰਦ ਮਕਾਨ ’ਚ ਸੁਸ਼ੀਲ ਕੁਮਾਰ ਨੇ ਲਾਹਣ ਰੱਖੀ ਹੋਈ ਸੀ ਅਤੇ ਜਦੋਂ ਪੁਲਸ ਪਾਰਟੀ ਨੇ ਉਕਤ ਜਗ੍ਹਾ ’ਤੇ ਛਾਪਾ ਮਾਰਿਆ ਤਾਂ ਸੁਸ਼ੀਲ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਚਾਰ ਕੇਨ ਲਾਹਣ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਥਾਣਾ ਸਦਰ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।
