ਸ਼ਾਹਕੋਟ 'ਚ ਕਾਂਗਰਸੀ ਉਮੀਦਵਾਰ ਨੂੰ ਪਈ ਇਕ ਵੋਟ, ਫਿਰ ਵੀ ਜਿੱਤੀ ਕਾਂਗਰਸ
Thursday, Jan 03, 2019 - 05:15 PM (IST)
ਸ਼ਾਹਕੋਟ (ਅਰੁਣ) : ਨੇੜਲੇ ਪਿੰਡ ਸੈਦਪੁਰ ਝਿੜੀ ਵਿਚ ਹੋਈ ਅੱਜ ਰੀ-ਪੋਲਿੰਗ ਦੌਰਾਨ ਕਾਂਗਰਸ ਉਮੀਦਵਾਰ ਅਮਰੀਕ ਸਿੰਘ ਜੰਮੂ ਨੇ ਆਪਣੇ ਹੀ ਭਤੀਜੇ ਅਤੇ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਰਾਣਾ ਨੂੰ ਦੋ ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਇਸ ਪਿੰਡ ਦੇ ਸੱਤ ਨੰਬਰ ਵਾਰਡ ਵਿਚ ਅੱਜ ਰੀ-ਪੋਲਿੰਗ ਕਰਵਾਈ ਗਈ ਕਿਉਂਕਿ 30 ਦਸੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਕੁਝ ਲੋਕ ਅਕਾਲੀ ਉਮੀਦਵਾਰ ਰਣਜੀਤ ਸਿੰਘ ਰਾਣਾ ਦੀਆਂ ਵੋਟਾਂ ਵਾਲੀਆਂ ਪਰਚੀਆਂ ਲੈ ਕੇ ਦੌੜ ਗਏ ਸਨ।
ਇਥੇ ਦਿਲਚਸਪ ਤੱਥ ਇਹ ਹੈ ਕਿ ਉਸ ਵੇਲੇ ਮੈਦਾਨ ਵਿਚ ਕਾਂਗਰਸ ਪਾਰਟੀ ਨਾਲ ਸੰਬੰਧਤ ਉਮੀਦਵਾਰ ਰਣਬੀਰ ਸਿੰਘ ਰਾਣਾ ਮੈਦਾਨ ਵਿਚ ਕਾਫੀ ਸਰਗਰਮ ਸਨ ਪਰ ਅੱਜ ਹੋਈ ਚੋਣ ਦੌਰਾਨ ਰਣਬੀਰ ਨੂੰ ਸਿਰਫ ਇਕ ਵੋਟ ਹੀ ਹਾਸਲ ਹੋਈ ਹੈ। ਖੁਦ ਰਣਬੀਰ ਦੂਸਰੇ ਵਾਰਡ ਨਾਲ ਸੰਬੰਧਤ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਹਕ 'ਚ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ।
