ਪੰਜਾਬ ਦੇ 4 ਮੁੱਖ ਸ਼ਹਿਰਾਂ ਨੂੰ ਮਿਲੇਗਾ ਨਹਿਰੀ ਪਾਣੀ

Thursday, Jan 04, 2018 - 12:10 PM (IST)

ਚੰਡੀਗੜ੍ਹ : ਦੂਸ਼ਿਤ ਜ਼ਮੀਨੀ ਪਾਣੀ ਨੂੰ ਮੁੱਖ ਰੱਖਦਿਆਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ 4 ਮੁੱਖ ਸ਼ਹਿਰਾਂ ਦੇ ਲੋਕਾਂ ਨੂੰ ਪੀਣ ਲਈ ਨਹਿਰੀ ਪਾਣੀ ਮੁਹੱਈਆ ਕਰਾਉਣ ਦੀ ਤਿਆਰੀ ਕੀਤੀ ਹੈ। ਇਸ ਸਾਲ ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪਹਿਲੇ ਪੱਧਰ 'ਚ ਇਸ ਦਾ ਲਾਭ ਪਟਿਆਲਾ, ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਮਿਲੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ 'ਚ ਸ਼ਾਰਟ ਟਰਮ ਪ੍ਰਾਜੈਕਟ ਲਈ ਸਮਾਂ ਹੱਦ ਵੀ ਨਿਰਧਾਰਿਤ ਕੀਤੀ ਗਈ ਹੈ। ਨਾਲ ਹੀ ਲਾਂਗ ਟਰਮ ਐਕਸ਼ਨ ਪਲਾਨ ਦਾ ਵੀ ਐਲਾਨ ਕੀਤਾ ਗਿਆ ਹੈ। ਸਿੱਧੂ ਨੇ ਕਿਹਾ ਕਿ ਇਨ੍ਹਾਂ ਚਾਰ ਸ਼ਹਿਰਾਂ 'ਚ ਜ਼ਮੀਨੀ ਪਾਣੀ ਓਵਰ-ਐਕਸਪਲਾਇਟਿਡ ਵਰਗ 'ਚ ਆ ਗਿਆ ਹੈ। ਟਿਊਬਵੈੱਲਾਂ ਤੋਂ ਮਿਲਣ ਵਾਲੇ ਪਾਣੀ ਦੀ ਕੁਆਲਿਟੀ ਵੀ ਖਰਾਬ ਹੈ। ਇਸ ਲਈ ਇੱਥੇ 24 ਘੰਟੇ ਨਹਿਰੀ ਪਾਣੀ ਮੁਹੱਈਆ ਕਰਾਉਣ ਦੀ ਯੋਨਜਾ ਬਣਾਈ ਗਈ ਹੈ। ਵਿੱਤ ਵਿਭਾਗ ਨੇ ਇਸ ਲਈ ਡੇਟ ਸਸਟੇਨੇਬਿਲਿਟੀ ਸਰਟੀਫਿਕੇਟ ਤਿਆਰ ਕਰ ਲਿਆ ਹੈ। ਬਾਕੀ ਲਾਂਗ ਟਰਮ ਪ੍ਰਾਜੈਕਟ 'ਚ ਸਾਰੇ ਸ਼ਹਿਰਾਂ 'ਚ 100 ਫੀਸਦੀ ਪਾਣੀ, ਸੀਵਰੇਜ ਅਤੇ ਸੀਵਰੇਜ ਟਰਾਂਸਪਲਾਂਟ ਕਵਰੇਜ, ਸਾਲਿਡ ਵੇਸਟ ਮੈਨਜਮੈਂਟ, ਤਿੰਨ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣਾ ਸ਼ਾਮਲ ਹੈ। ਸਿੱਧੂ ਨੇ ਦੱਸਿਆ ਕਿ ਪਟਿਆਲਾ, ਜਲੰਧਰ 'ਚ ਜਨਵਰੀ ਅਤੇ ਮੋਹਾਲੀ 'ਚ ਫਰਵਰੀ 'ਚ ਟੈਂਡਰ ਅਲਾਟ ਕਰ ਦਿੱਤਾ ਜਾਵੇਗਾ।
 


Related News