ਨਹਿਰ ’ਚ ਪਾਡ਼, ਪਾਣੀ  ਖੇਤਾਂ ’ਚ ਦਾਖਲ

Thursday, Jun 28, 2018 - 01:46 AM (IST)

ਨਹਿਰ ’ਚ ਪਾਡ਼, ਪਾਣੀ  ਖੇਤਾਂ ’ਚ ਦਾਖਲ

ਹਾਜੀਪੁਰ, (ਜੋਸ਼ੀ)- ਪੁਲਸ ਸਟੇਸ਼ਨ ਤਲਵਾਡ਼ਾ ਦੇ ਪਿੰਡ ਚੰਗਡ਼ਵਾਂ ਦੇ ਲਾਗੇ ਸ਼ਾਹ ਨਹਿਰ ਵਿਚੋਂ ਨਿਕਲੀ ਲੈਫਟ ਬੈਂਕ ਕੈਨਾਲ, ਜੋ ਤਲਵਾਡ਼ਾ ਤੋਂ ਸ਼ੁਰੂ ਹੋ ਕੇ ਪਿੰਡ ਚੰਗਡ਼ਵਾਂ ’ਚੋਂ ਹੁੰਦੇ ਹੋਏ ਜ਼ਿਲਾ ਕਾਂਗਡ਼ਾ (ਹਿਮਾਚਲ ਪਦੇਸ਼) ਨੂੰ ਜਾਂਦੀ ਹੈ, ਵਿਚ ਅੱਜ ਕਰੀਬ 30-32 ਫੁੱਟ ਦਾ ਪਾਡ਼ ਪੈ ਜਾਣ ਕਾਰਣ ਨਹਿਰ ਦਾ ਪਾਣੀ  ਖੇਤਾਂ ਵਿਚ ਚਲਾ ਗਿਆ। ਜਿੱਥੇ ਕਿਸਾਨਾਂ ਨੇ ਝੋਨੇ ਦੀ ਫ਼ਸਲ ਲਾਈ ਹੋਈ ਸੀ ਪਰ ਆਲੇ-ਦੁਆਲੇ ਰਿਹਾਇਸ਼ ਨਾ ਹੋਣ ਕਰਕੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਅਾ। ਜਿਸ ਥਾਂ ’ਤੇ ਨਹਿਰ ਵਿਚ ਪਾਡ਼ ਪਿਆ ਹੈ, ਉਸ ਦੇ ਬਿਲਕੁਲ ਸਾਹਮਣੇ ਸੁਖਦੇਵ ਸਿੰਘ ਪੁੱਤਰ ਖਜ਼ਾਨ ਸਿੰਘ ਵਾਸੀ ਚੰਗਡ਼ਵਾਂ ਦੀ ਜ਼ਮੀਨ ਹੈ, ਜਿਸ ਦੀ ਫਸਲ ਨੁਕਸਾਨੀ ਗਈ। 
ਸੂਚਨਾ ਮਿਲਦਿਆਂ ਹੀ ਐੱਸ. ਡੀ. ਐੱਮ. ਮੁਕੇਰੀਆਂ ਹਰਚਰਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਾਇਬ ਤਹਸੀਲਦਾਰ ਤਲਵਾਡ਼ਾ ਵਰਿੰਦਰ ਭਾਟੀਆ ਆਪਣੀ ਟੀਮ ਸਮੇਤ, ਐੱਸ. ਐੱਚ. ਓ. ਤਲਵਾਡ਼ਾ ਤੇ ਨਹਿਰ ਵਿਭਾਗ ਦੇ ਕਰਮਚਾਰੀ ਤੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਨਹਿਰ ’ਚ ਪਏ ਪਾਡ਼ ਨੂੰ ਬੰਦ ਕਰਵਾਇਆ ਗਿਆ।
 


Related News