ਨਹਿਰ ’ਚ ਗੋਲਾ-ਬਾਰੂਦ ਹੋਣ ਦੇ ਸ਼ੱਕ ’ਤੇ ਪੁਲਸ ਅਤੇ SDRF ਨੇ ਚਲਾਇਆ ਸਰਚ ਅਭਿਆਨ

01/09/2022 2:04:29 PM

ਦੀਨਾਨਗਰ (ਕਪੂਰ) - ਬਾਹਰਲੇ ਜ਼ਿਲ੍ਹੇ ਤੋਂ ਆਈਆਂ ਪੁਲਸ ਅਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ ਵੱਲੋਂ ਨਾਨੋਨੰਗਲ ਪੁਲ ’ਤੇ ਯੂ. ਬੀ. ਡੀ. ਸੀ. ਨਹਿਰ ’ਚ ਚਲਾਇਆ ਗਿਆ ਸਰਚ ਅਭਿਆਨ ਦੀਨਾਨਗਰ ਖੇਤਰ ’ਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਜਾਣਕਾਰੀ ਅਨੁਸਾਰ ਪੁਲਸ ਅਤੇ ਸਟੇਟ ਆਰਮਡ ਪੁਲਸ ਦੇ ਐੱਸ. ਡੀ. ਆਰ. ਐੱਫ. ਵਿੰਗ ਦੀਆਂ ਟੀਮਾਂ ਦੇ 2 ਦਰਜਨ ਦੇ ਕਰੀਬ ਅਧਿਕਾਰੀ ਅਤੇ ਕਰਮਚਾਰੀਆਂ ਨੇ ਇਕ ਐੱਸ. ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਸ਼ਨੀਵਾਰ ਨੂੰ ਪੂਰਾ ਦਿਨ ਯੂ. ਬੀ. ਡੀ. ਸੀ. ਨਹਿਰ ’ਚ ਸਰਚ ਅਭਿਆਨ ਚਲਾਇਆ। ਹਾਲਾਂਕਿ ਵਰ੍ਹਦੇ ਮੀਂਹ ਦੌਰਾਨ ਸ਼ਾਮ ਤਕ ਨਹਿਰ ’ਚ ਡਟੀਆਂ ਟੀਮਾਂ ਦੇ ਪੱਲੇ ਕੁਝ ਵੀ ਨਹੀਂ ਪਿਆ।
 

ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ

ਇਹ ਵੀ ਪਤਾ ਲੱਗਾ ਹੈ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਨਾਲ ਸਬੰਧਤ ਪੁਲਸ ਦੀ ਇਹ ਟੀਮ ਬੀਤੇ ਦਿਨ ਤੋਂ ਗ੍ਰਿਫ਼ਤਾਰ ਕੀਤੇ ਗਏ ਕਿਸੇ ਵਿਅਕਤੀ ਨੂੰ ਨਾਲ ਲੈ ਕੇ ਇਸ ਸਥਾਨ ਦੀ ਨਿਸ਼ਾਨਦੇਹੀ ਕਰ ਰਹੀ ਸੀ। ਪੁਲਸ ਟੀਮਾਂ ਵੱਲੋਂ ਅੱਜ ਪਹਿਲਾਂ ਨਹਿਰੀ ਵਿਭਾਗ ਨਾਲ ਰਾਬਤਾ ਕਾਇਮ ਕਰ ਕੇ ਯੂ. ਬੀ. ਡੀ. ਸੀ. ਨਹਿਰ ’ਚ ਪਾਣੀ ਦਾ ਪੱਧਰ ਘੱਟ ਕਰਵਾਇਆ ਗਿਆ, ਫਿਰ ਇਕ ਖਾਸ ਸਥਾਨ ਦੇ ਨੇੜੇ-ਤੇੜੇ ਮੋਟਰਬੋਟ ਅਤੇ ਗੋਤਾਖੋਰਾਂ ਦੀ ਸਹਾਇਤਾ ਨਾਲ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ ਟੀਮ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਦਾ ਵੇਰਵਾ ਸਾਂਝਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵਾਰਦਾਤ: ਘਰ ਦੇ ਗੁਜ਼ਾਰੇ ਲਈ ਨੌਕਰੀ ਕਰਨਾ ਚਾਹੁੰਦੀ ਸੀ ਪਤਨੀ, ਪਤੀ ਨੇ ਗਲ ਘੁੱਟ ਕੀਤਾ ਕਤਲ

ਮਿਲੀ ਜਾਣਕਾਰੀ ਅਨੁਸਾਰ ਉਕਤ ਜ਼ਿਲ੍ਹੇ ਦੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਕ ਵਿਅਕਤੀ ਦੀ ਨਿਸ਼ਾਨਦੇਹੀ ’ਤੇ ਨਹਿਰ ’ਚ ਸੁੱਟੇ ਗਏ ਕਿਸੇ ਅਸਲੇ ਜਾਂ ਗੋਲਾ-ਬਾਰੂਦ ਦੀ ਵੱਡੀ ਖੇਪ ਨੂੰ ਲੈ ਕੇ ਹੀ ਇਹ ਸਰਚ ਅਭਿਆਨ ਚਲਾਇਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਖ਼ੁਲਾਸਾ: 4 ਮਹੀਨੇ ਪਹਿਲਾਂ ਰਚ ਲਈ ਸੀ ਲੁਧਿਆਣੇ ਨੂੰ ਦਹਿਲਾਉਣ ਦੀ ਸਾਜਿਸ਼, ਮਾਸਟਰਮਾਈਂਡ ਨੇ ਭੇਜੇ ਸਨ ਡਾਲਰ


rajwinder kaur

Content Editor

Related News