ਕੈਨੇਡਾ ਵਿੱਚ ਹੀ ਨੇ ਹਾਦਸੇ ਦੌਰਾਨ ਮਾਰੇ ਗਏ ਵਿਦਿਆਰਥੀਆਂ ਦੀਆਂ ਦੇਹਾਂ

10/10/2019 10:55:29 AM

ਵਿੰਡਸਰ— ਕੈਨੇਡਾ 'ਚ ਬੀਤੇ ਦਿਨੀਂ ਵਾਪਰੇ ਇਕ ਸੜਕ ਹਾਦਸੇ 'ਚ ਜਿਨ੍ਹਾਂ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋਈ ਸੀ, ਹੁਣ ਤਕ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਨਹੀਂ ਭੇਜੀਆਂ ਗਈਆਂ ਹਨ। ਉੱਥੇ ਹੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ 'ਚੋਂ ਇਕ ਲੜਕਾ ਤੇ ਲੜਕੀ ਨੂੰ ਵਿਆਹਿਆ ਦੱਸਿਆ ਜਾ ਰਿਹਾ ਸੀ ਜਦ ਕਿ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਅਜਿਹਾ ਕੁੱਝ ਵੀ ਨਹੀਂ ਸੀ।

ਲੜਕੀ ਦੇ ਕੈਨੇਡਾ ਰਹਿੰਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਲੜਕੀ ਤੇ ਲੜਕੇ ਦਾ ਵਿਆਹ ਨਹੀਂ ਹੋਇਆ ਸੀ। ਉਨ੍ਹਾਂ ਨੇ ਵਿਆਹ ਨੂੰ ਲੈ ਕੇ ਆ ਰਹੀਆਂ ਖਬਰਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਮੁਤਾਬਕ ਅਜੇ ਮ੍ਰਿਤਕ ਦੇਹਾਂ ਕੈਨੇਡਾ ਵਿੱਚ ਹੀ ਹਨ ਤੇ  ਇਨ੍ਹਾਂ ਨੂੰ ਕਦੋਂ ਪੰਜਾਬ ਭੇਜਿਆ ਜਾਵੇਗਾ ਇਸ ਬਾਰੇ ਪ੍ਰਸ਼ਾਸਨ ਹੀ ਸਪੱਸ਼ਟ ਕਰੇਗਾ। ਉਨ੍ਹਾਂ ਇਹ ਵੀ ਗਿਲਾ ਜ਼ਾਹਿਰ ਕੀਤਾ ਕਿ ਕੁਝ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਇਸ ਮਸਲੇ 'ਤੇ ਬੋਲ ਕੇ ਅਸਲੀਅਤ ਦੱਸਣਾ ਵਾਜਬ ਸਮਝਿਆ । ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸ਼ਹਿਰ ਸਾਰਨੀਆ 'ਚ ਬੀਤੇ ਹਫਤੇ ਇਕ ਕਾਰ ਹਾਦਸੇ 'ਚ 3 ਪੰਜਾਬੀਆਂ ਦੀ ਮੌਤ ਹੋ ਗਈ ਸੀ।


Related News