ਕੈਨੇਡਾ ''ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ

07/18/2018 12:43:40 AM

ਜਲੰਧਰ— ਓਂਟਾਰੀਓ (ਕੈਨੇਡਾ) ਦੇ ਸ਼ਹਿਰ ਬ੍ਰੈਂਪਟਨ 'ਚ ਭਾਰਤ ਦੇ ਸਮੇਂ ਮੁਤਾਬਕ ਮੰਗਲਵਾਰ ਸਵੇਰੇ ਇਕ 28 ਸਾਲਾ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਜਾਣਕਾਰੀ ਮੁਤਾਬਕ ਮ੍ਰਿਤਕ ਪਲਵਿੰਦਰ ਸਿੰਘ ਉਰਫ ਵਿੱਕੀ ਪੰਜਾਬ ਪੁਲਸ ਦੇ ਰਿਟਾਇਰ ਥਾਣੇਦਾਰ ਗੁਰਮੇਜ ਸਿੰਘ ਨਿਵਾਸੀ ਨੈਸ਼ਨਲ ਐਵੀਨਿਊ ਰਾਮਾ ਮੰਡੀ (ਜਲੰਧਰ) ਦਾ ਪੁੱਤਰ ਸੀ, ਜੋ ਜਨਵਰੀ 2010 'ਚ ਕੈਨੇਡਾ ਗਿਆ ਸੀ ਅਤੇ ਉਥੇ ਜਾ ਕੇ ਉਸ ਨੇ ਬਿਜ਼ਨੈੱਸ ਦਾ ਡਿਪਲੋਮਾ ਕੀਤਾ। ਭਾਰਤ 'ਚ ਉਸ ਨੇ 12ਵੀਂ ਜਮਾਤ ਦੀ ਤਕ ਦੀ ਪੜਾਈ ਪੂਰੀ ਕੀਤੀ ਸੀ। ਬ੍ਰੈਂਪਟਨ 'ਚ ਉਹ ਆਪਣੇ ਦੋਸਤਾਂ ਨਾਲ ਰਹਿੰਦਾ ਸੀ ਅਤੇ ਘਰ ਤੋਂ ਕੁੱਝ ਹੀ ਦੂਰੀ 'ਤੇ ਕੰਮ ਕਰਦਾ ਸੀ।
ਮਿਲੀ ਜਾਣਕਾਰੀ ਮੁਤਾਬਕ ਜਦੋਂ ਉਹ ਕੈਨੇਡਾ ਦੇ ਸਮੇਂ ਮੁਤਾਬਕ ਸੋਮਵਾਰ ਸ਼ਾਮ 5.30 ਤੋਂ 6 ਵਜੇ ਦੇ ਵਿਚਾਲੇ ਆਪਣੇ ਘਰ ਪਹੁੰਚਿਆਂ ਹੀ ਸੀ ਕਿ ਇਸ ਦੌਰਾਨ ਬਾਹਰੀ ਦਰਵਾਜ਼ੇ ਦੀ ਘੰਟੀ ਵੱਜਣ 'ਤੇ ਉਸ ਨੇ ਜਿਵੇਂ ਹੀ ਦਰਵਾਜਾ ਖੋਲ੍ਹਿਆਂ ਤਾਂ ਇਕ ਨੀਗਰੋ ਨੇ ਉਸ ਨੂੰ ਗੋਲੀ ਮਾਰ ਦਿੱਤੀ। ਜਿਸ ਉਪਰੰਤ ਪੰਜਾਬੀ ਨੌਜਵਾਨ ਦੇ ਸਾਥੀ ਤੁਰੰਤ ਉਸ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 
ਸੂਤਰਾਂ ਮੁਤਾਬਕ ਕਿ ਬ੍ਰੈਂਪਟਨ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਨੀਗਰੋਆਂ 'ਚੋਂ 2 ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਤੋਂ ਪਲਵਿੰਦਰ ਸਿੰਘ ਵਿੱਕੀ ਦੀ ਹੱਤਿਆ ਨੂੰ ਲੈ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਵਿੱਕੀ ਦੀ ਹੱਤਿਆ ਦੇ ਕਾਰਨ ਅਜੇ ਸਾਹਮਣੇ ਨਹੀਂ ਆਏ ਹਨ।


Related News