ਪਿੰਡ ਮਾਜਰੀ ਦੇ ਏਕਜੋਤ ਦੀ ਕੈਨੇਡਾ ’ਚ ਮੌਤ, ਡਾਕਟਰੀ ਦੀ ਡਿਗਰੀਆਂ ਪ੍ਰਾਪਤ ਕਰਦਿਆਂ ਪਿਆ ਦਿਲ ਦਾ ਦੌਰਾ

Wednesday, Jun 28, 2023 - 06:28 PM (IST)

ਪਿੰਡ ਮਾਜਰੀ ਦੇ ਏਕਜੋਤ ਦੀ ਕੈਨੇਡਾ ’ਚ ਮੌਤ, ਡਾਕਟਰੀ ਦੀ ਡਿਗਰੀਆਂ ਪ੍ਰਾਪਤ ਕਰਦਿਆਂ ਪਿਆ ਦਿਲ ਦਾ ਦੌਰਾ

ਕੈਨੇਡਾ/ਮੁੱਲਾਂਪੁਰ ਦਾਖਾ (ਕਾਲੀਆ) : ਇਨਸਾਨ ਹਰ ਚੀਜ਼ ’ਚ ਖੁਸ਼ੀ ਭਾਲਦਾ ਹੈ ਅਤੇ ਜੇਕਰ ਖੁਸ਼ੀ ਜ਼ਿਆਦਾ ਮਿਲ ਜਾਵੇ ਤਾਂ ਗਮੀ ’ਚ ਵੀ ਤਬਦੀਲ ਹੋ ਸਕਦੀ ਹੈ। ਇਹੋ ਹਾਦਸਾ ਪਿੰਡ ਮਾਜਰੀ ਦੇ ਰਹਿਣ ਵਾਲੇ ਗੱਭਰੂ ਨੌਜਵਾਨ ਏਕਜੋਤ ਸਿੰਘ (23) ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਮਾਜਰੀ ਨਾਲ ਵਾਵਰਿਆ ਜੋ ਕਿ ਕੈਨੇਡਾ ਬਰੈਂਮਟਨ ਵਿਖੇ ਡਾਕਟਰ ਦੀ ਪੜ੍ਹਾਈ ਕਰਨ ਉਪਰੰਤ ਡਿਗਰੀ ਪ੍ਰਾਪਤ ਕਰਕੇ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਸੀ ਕਿ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਚੜ੍ਹਦੀ ਜਵਾਨੀ ਵਿਚ ਰੇਤ ਵਾਂਗ ਕਿਰ ਗਿਆ।

ਇਹ ਵੀ ਪੜ੍ਹੋ : ਅੱਤ ਦੀ ਗਰਮੀ ਦਰਮਿਆਨ 600 ਯੂਨਿਟ ਫ੍ਰੀ ਮਿਲਣ ਵਾਲੀ ਬਿਜਲੀ ’ਤੇ ਸੰਕਟ, ਇਨ੍ਹਾਂ ਲੋਕਾਂ ਦੀ ਵਧੇਗੀ ਚਿੰਤਾ

ਪਿੰਡ ਮਾਜਰੀ ਦੇ ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਏਕਜੋਤ ਸਿੰਘ ਮੇਰਾ ਭਤੀਜਾ ਸੀ ਅਤੇ ਮਾਂ-ਪਿਓ ਦਾ ਇਕਲੌਤਾ ਪੁੱਤਰ ਸੀ। 24 ਜੂਨ ਨੂੰ ਉਸ ਨੇ ਮਿਹਤ ਤੇ ਲਗਨ ਨਾਲ ਪੜ੍ਹਾਈ ਕਰਕੇ ਡਾਕਟਰੀ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਉਹ ਬੇਹੱਦ ਖੁਸ਼ ਸੀ ਪਰ ਮੇਰੇ ਭਰਾ ਕੁਲਵਿੰਦਰ ਸਿੰਘ ਅਤੇ ਭਰਜਾਈ ਹਰਜਿੰਦਰ ਕੌਰ ਨੂੰ ਇਹ ਖੁਸ਼ੀ ਨਸੀਬ ਨਹੀਂ ਹੋਈ। ਹਾਸਿਆਂ ਦੀ ਥਾਂ ਵੈਣ ਪੈ ਗਏ। ਅਜੇ ਤਾਂ ਮੇਰੇ ਭਤੀਜੇ ਦਾ ਵਿਆਹ ਵੀ ਨਹੀਂ ਸੀ ਹੋਇਆ ਕਿ ਉਹ ਪਹਿਲਾਂ ਹੀ ਮੌਤ ਦੇ ਘੋੜੀ ਚੜ੍ਹ ਗਿਆ। ਇਸ ਮੰਦਭਾਗੀ ਖ਼ਬਰ ਮਿਲਦਿਆਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। 

ਇਹ ਵੀ ਪੜ੍ਹੋ : ਭਾਜਪਾ ਆਗੂ ਦੇ ਦਫਤਰ ’ਤੇ ਹੋਈ ਫਾਇਰਿੰਗ ’ਚ ਵੱਡਾ ਖ਼ੁਲਾਸਾ, ਕੁੜੀ ਕਰਕੇ ਹੋਈ ਦੁਸ਼ਮਣੀ ’ਚ ਕੀਤਾ ਵੱਡਾ ਕਾਂਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News