ਕੈਨੇਡਾ ਭੇਜਣ ਦੇ ਨਾਂ ’ਤੇ 14 ਲੱਖ 75 ਹਜ਼ਾਰ ਦੀ ਠੱਗੀ
Saturday, Dec 16, 2023 - 06:04 PM (IST)

ਬਰੇਟਾ (ਸਿੰਗਲਾ) : ਸਥਾਨਕ ਪੁਲਸ ਵੱਲੋਂ ਇੱਥੇ ਦੇ ਵਾਰਡ ਨੰਬਰ 1 ਦੀ ਵਾਸੀ ਬਲਜਿੰਦਰ ਕੌਰ ਪਤਨੀ ਰਾਜਵਿੰਦਰ ਸਿੰਘ ਦੀ ਸ਼ਿਕਾਇਤ ਤੇ ਕਿੰਦਰਵੀਰ ਸਿੰਘ ਅਤੇ ਵਿੱਕੀ ਸਿੰਘ ਜੋ ਜ਼ਿਲ੍ਹਾ ਸੰਗਰੂਰ ਦੇ ਹਨ, ਵਿਰੁਧ ਬਲਜਿੰਦਰ ਕੌਰ ਦੀ ਲੜਕੀ ਨੂੰ ਕੈਨੇਡਾ ਵਿਚ ਸਰਕਾਰੀ ਕਾਲਜ ਵਿਚ ਦਾਖਲਾ ਅਤੇ ਵਰਕ ਪ੍ਰਮਿਟ ਦਿਵਾਉਣ ਦਾ ਝਾਂਸਾ ਦੇ ਕੇ 14 ਲੱਖ 75 ਹਜ਼ਾਰ ਰੁਪਏ ਦੀ ਠੱਗੀ ਮਾਰਨ ਸੰਬੰਧੀ ਮੁਕੱਦਮਾ ਧਾਰਾ 420, 13 ਆਫ ਟਰੈਵਲ ਪ੍ਰੋਫੈਸ਼ਨਲ ਐਕਟ 2014 ਅਧੀਨ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਜਸਮੇਲ ਸਿੰਘ ਵਲੋਂ ਕੀਤੀ ਜਾ ਰਹੀ ਹੈ । ਇਹ ਮੁਕੱਦਮਾ ਕਰਾਈਮ ਬਰਾਂਚ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਬੂਟਾ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ।