ਕੈਨੇਡਾ : ਸੜਕ ਹਾਦਸੇ ਵਿਚ ਪੰਜਾਬੀ ਮੂਲ ਦੇ ਮਾਂ-ਪੁੱਤ ਦੀ ਮੌਤ

Thursday, Nov 01, 2018 - 11:54 PM (IST)

ਮਿਸੀਸਾਗਾ — ਕੈਨੇਡਾ ਦੇ ਸ਼ਹਿਰ ਮਿਸੀਸਾਗਾ 'ਚ 2 ਕਾਰਾਂ ਦੀ ਭਿਆਨਕ ਟੱਕਰ 'ਚ ਪੰਜਾਬੀ ਮੂਲ ਦੀ 31 ਸਾਲਾ ਔਰਤ ਅਤੇ ਉਸ ਦੇ 2 ਸਾਲਾ ਪੁੱਤਰ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਜਿਹੜਾ ਕਿ ਕਾਰ ਡਰਾਈਵ ਕਰ ਰਿਹਾ ਸੀ ਅਤੇ ਉਸ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੂਜੀ ਕਾਰ 'ਚ ਸਵਾਰ 18 ਸਾਲਾ ਨੌਜਵਾਨ ਦੀ ਵੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਾਦਸੇ 'ਚ ਮਾਰੇ ਗਈ ਔਰਤ ਅਤੇ ਜ਼ਖਮੀ ਵਿਅਕਤੀ ਫਗਵਾੜੇ ਦੇ ਇਕ ਸਰਕਾਰੀ ਅਫਸਰ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ।

PunjabKesari

ਪੀਲ ਪੁਲਸ ਮੁਤਾਬਕ ਇਹ ਹਾਦਸਾ ਮਿਸੀਸਾਗਾ ਦੇ ਮੈਵਿਸ ਅਤੇ ਬਰਨਹਮਥੋਰਪ ਰੋਡ ਨੇੜੇ ਸਵੇਰੇ 2 ਵਜੇ ਵਾਪਰਿਆ। ਪੁਲਸ ਨੇ ਦੱਸਿਆ ਦੋਵੇਂ ਕਾਰਾਂ ਦੀ ਆਪਸ 'ਚ ਭਿਆਨਤ ਟੱਕਰ ਕਾਰਨ ਪੰਜਾਬੀ ਮੂਲ ਦੀ ਇਕ ਔਰਤ ਅਤੇ ਉਸ ਦੇ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੇ ਪਤੀ, ਜਿਸ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਅਤੇ ਉਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਇਨਾਂ ਭਿਆਨਕ ਸੀ ਕਿ ਦੋਵੇਂ ਕਾਰਾਂ ਇਕ-ਦੂਜੇ ਨਾਲ ਟਕਰਾਉਣ ਤੋਂ ਬਾਅਦ ਵੀ 50-75 ਮੀਟਰ ਦੂਰ ਪਲਟੀਆਂ ਖਾ ਜਾ ਡਿੱਗੀਆਂ। ਹੁਣ ਪੀਲ ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਵੇਂ ਹੋਇਆ ਅਤੇ ਦੋਹਾਂ 'ਚੋਂ ਕਿਸ ਦੀ ਗਲਤ ਸੀ ਅਤੇ ਨਾ ਹੀ ਪੁਲਸ ਨੇ ਅਜੇ ਤੱਕ ਕਿਸੇ ਦੀ ਵੀ ਪਛਾਣ ਜਨਤਕ ਨਹੀਂ ਕੀਤੀ ਹੈ।

PunjabKesari


Related News