ਨਸ਼ਾ ਵੇਚਣ ਵਾਲੇ 162 ਮੁਲਜ਼ਮ ਗ੍ਰਿਫਤਾਰ :  ਸਤਿੰਦਰ ਸਿੰਘ

Tuesday, Jun 26, 2018 - 12:43 AM (IST)

ਨਸ਼ਾ ਵੇਚਣ ਵਾਲੇ 162 ਮੁਲਜ਼ਮ ਗ੍ਰਿਫਤਾਰ :  ਸਤਿੰਦਰ ਸਿੰਘ

ਨਵਾਂਸ਼ਹਿਰ, (ਤ੍ਰਿਪਾਠੀ)- ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਸ ਵੱਲੋਂ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਵੱਖ-ਵੱਖ ਥਾਣਿਆਂ ’ਚ 137 ਮੁਕੱਦਮੇ ਦਰਜ ਕਰ ਕੇ 162 ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੁਲਜ਼ਮਾਂ ਪਾਸੋਂ ਅਫੀਮ, ਭੁੱਕੀ, ਹੈਰੋਇਨ, ਸਮੈਕ, ਚਰਸ, ਨਸ਼ੇ  ਵਾਲਾ ਤਰਲ, ਨਸ਼ੀਲਾ ਪਾਊਡਰ, ਨਸ਼ੇ  ਵਾਲੇ ਟੀਕੇ ਅਤੇ  ਕੈਪਸੂਲ ਬਰਾਮਦ ਕੀਤੇ ਗਏ ਹਨ।
 ਇਹ ਜਾਣਕਾਰੀ ਦਿੰਦਿਅਾਂ ਜ਼ਿਲਾ ਪੁਲਸ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਪੁਲਸ ਵੱਲੋਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਆਪਣੇ ਆਲੇ-ਦੁਆਲੇ ਦੇ ਪੀਡ਼ਤਾਂ ਨੂੰ ਇਸ ਤੋਂ ਬਚਾਉਣ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਪੁਲਸ ਦਾ ਸਹਿਯੋਗ ਦੇਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਪੁਲਸ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਨਰਲ ਪੰਜਾਬ ਪੁਲਸ  ਸੁਰੇਸ਼ ਕੁਮਾਰ ਅਰੋਡ਼ਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲੇ ’ਚ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਇਸ ਸਾਲ ਜਨਵਰੀ ਤੋਂ 20 ਜੂਨ ਤੱਕ 137 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਨਸ਼ਾ ਵੇਚਣ ਵਾਲੇ 162 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  
ਜ਼ਿਲਾ ਪੁਲਸ ਵੱਲੋਂ ਵੱਖ-ਵੱਖ ਥਾਣਿਆਂ ’ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕੀਤੇ ਗਏ। ਇਨ੍ਹਾਂ ਮੁਕੱਦਮਿਆਂ ਤਹਿਤ ਇਨ੍ਹਾਂ ਪਾਸੋਂ 5500 ਗ੍ਰਾਮ ਅਫੀਮ, 2579 ਗ੍ਰਾਮ ਹੈਰੋਇਨ, 507 ਗ੍ਰਾਮ ਚਰਸ, 200 ਗ੍ਰਾਮ ਗਾਂਜਾ, 165 ਕਿਲੋਗ੍ਰਾਮ ਡੋਡੇ ਤੇ ਚੂਰਾ-ਪੋਸਤ, 2007 ਗ੍ਰਾਮ ਨਸ਼ੇ  ਵਾਲਾ ਪਾਊਡਰ, 760 ਗੋਲੀਆਂ-ਕੈਪਸੂਲ ਅਤੇ 3217 ਟੀਕੇ  ਬਰਾਮਦ ਕੀਤੇ ਹਨ। ਐੱਸ.ਐੱਸ.ਪੀ. ਅਨੁਸਾਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੋਂ ਪੀਡ਼ਤ ਲੋਕਾਂ ਨੂੰ ਨਸ਼ਿਆਂ ਦੀ ਦਲ-ਦਲ ’ਚੋਂ ਕੱਢਣ ਲਈ ਆਰੰਭੀ ਗਈ ‘ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ’ ਡੇਪੋ  ਤਹਿਤ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਆਮ ਲੋਕਾਂ ਨੂੰ ਇਸ ਮਿਸ਼ਨ ਨਾਲ ਜੋਡ਼ਿਆ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਾ ਛੁਡਵਾਉਣ ਵਿਚ ਮਦਦ ਕੀਤੀ ਜਾ ਸਕੇ।    


Related News