ਕੇਬਲ ਆਪ੍ਰੇਟਰ ਦੇ ਕਰਿੰਦੇ ਨੇ ਬੱਸ ਸਟੈਂਡ ਸਾਹਮਣੇ ਹੋਟਲ ’ਚ ਕੀਤੀ ਖੁਦਕੁਸ਼ੀ

Thursday, Jul 15, 2021 - 10:12 AM (IST)

ਕੇਬਲ ਆਪ੍ਰੇਟਰ ਦੇ ਕਰਿੰਦੇ ਨੇ ਬੱਸ ਸਟੈਂਡ ਸਾਹਮਣੇ ਹੋਟਲ ’ਚ ਕੀਤੀ ਖੁਦਕੁਸ਼ੀ

ਅੰਮ੍ਰਿਤਸਰ (ਅਨਿਲ) - ਬੀਤੇ ਦਿਨ ਕੇਬਲ ਆਪ੍ਰੇਟਰ ਦਾ ਕੰਮ ਕਰਨ ਵਾਲੇ ਇਕ ਕਰਿੰਦੇ ਵਲੋਂ ਬੱਸ ਸਟੈਂਡ ਸਾਹਮਣੇ ਮਹਾਜਨ ਹੋਟਲ ਨਜ਼ਦੀਕ ਹੁਸੈਨਪੁਰਾ ਚੌਕ ਦੇ ਇਕ ਕਮਰੇ ’ਚ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਵੀਨ ਸ਼ਰਮਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁਲਸ ਪਹੁੰਚ ਗਈ, ਜਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਦੁਬਈ ’ਚ ਰਹਿੰਦੇ ਪ੍ਰੇਮੀ ਦੀ ਬੇਵਫ਼ਾਈ ਤੋਂ ਦੁਖੀ ਪ੍ਰੇਮਿਕਾ ਨੇ ਲਿਆ ਫਾਹਾ, ਵੀਡੀਓ ਰਾਹੀਂ ਕਰਦਾ ਸੀ ਤੰਗ (ਵੀਡੀਓ)

ਥਾਣਾ ਰਾਮਬਾਗ ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੀਪਿਕਾ ਸ਼ਰਮਾ ਨਿਵਾਸੀ ਨਹਿਰੂ ਕਾਲੋਨੀ ਮਜੀਠਾ ਰੋਡ ਨੇ ਦੱਸਿਆ ਕਿ ਉਸ ਦਾ ਪਤੀ ਬਤੌਰ ਕੇਬਲ ਆਪ੍ਰੇਟਰ ਅਧੀਨ ਬੀਤੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ। ਕੋਰੋਨਾ ਕਾਰਨ ਹੋਈ ਤਾਲਾਬੰਦੀ ਦੌਰਾਨ ਉਹ ਬਹੁਤ ਪ੍ਰੇਸ਼ਾਨ ਰਹਿੰਦਾ ਸੀ, ਕਿਉਂਕਿ ਕਾਰੋਬਾਰ ਘੱਟ ਹੋ ਗਿਆ ਸੀ। ਦੀਪਿਕਾ ਸ਼ਰਮਾ ਨੇ ਬਿਆਨ ਦਰਜ ਕਰਵਾਉਂਦੇ ਦੱਸਿਆ ਕਿ ਉਸਦੇ ਪਤੀ ਨੇ ਖੁਦਕਸ਼ੀ ਕੀਤੀ ਹੈ। ਪੁਲਸ ਨੇ ਧਾਰਾ 174 ਅਧੀਨ ਮਾਮਲਾ ਦਰਜ ਕਰ ਲਿਆ ਹੈ ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ


author

rajwinder kaur

Content Editor

Related News