ਮੁੱਖ ਮੰਤਰੀ ਚੰਨੀ ਦੇ ਬਿਆਨ ''ਤੇ ਕੇਬਲ ਆਪ੍ਰੇਟਰਾਂ ਨੇ ਚੁੱਕੇ ਸਵਾਲ, ਕਿਹਾ-ਸਰਕਾਰ ਨਹੀਂ ਕਰ ਰਹੀ ਮਦਦ

Wednesday, Nov 24, 2021 - 04:04 PM (IST)

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਬਲ ਦੇ ਰੇਟ ਬਾਰੇ ਦਿੱਤੇ ਗਏ ਬਿਆਨ 'ਤੇ ਵਿਵਾਦ ਭਖ ਗਿਆ ਹੈ। ਮੁੱਖ ਮੰਤਰੀ ਚੰਨੀ ਦੇ ਇਸ ਬਿਆਨ 'ਤੇ ਕੇਬਲ ਆਪ੍ਰੇਟਰਾਂ ਵੱਲੋਂ ਸਵਾਲ ਚੁੱਕੇ ਗਏ ਹਨ। ਕੇਬਲ ਆਪ੍ਰੇਟਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਬਿਆਨ ਤੋਂ ਇੰਝ ਲੱਗਦਾ ਹੈ, ਜਿਵੇਂ ਸਾਰੇ ਕੰਮਕਾਜ ਤਬਾਹ ਹੋਣ ਦੀ ਕਗਾਰ 'ਤੇ ਹਨ। ਕੇਬਲ ਆਪ੍ਰੇਟਰਾਂ ਨੇ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਵੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ ਹੈ ਅਤੇ ਅਜਿਹੇ 'ਚ ਕੇਬਲ ਦਾ ਰੇਟ 100 ਰੁਪਏ ਤੈਅ ਕਰਨਾ ਬੇਹੱਦ ਗਲਤ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਤਬਾਦਲਿਆਂ ’ਤੇ ਪੂਰੀ ਤਰ੍ਹਾਂ ਲਾਈ ਰੋਕ

ਕੇਬਲ ਆਪ੍ਰੇਟਰਾਂ ਨੇ ਕਿਹਾ ਕਿ 100 ਰੁਪਏ ਕੇਬਲ ਫ਼ੀਸ ਕਿਸੇ ਵੀ ਤਰ੍ਹਾਂ ਵਿਵਹਾਰਿਕ ਨਹੀਂ ਹੈ ਕਿਉਂਕਿ 130 ਰੁਪਏ ਤਾਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਹੀ ਫਿਕਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਟਰਾਈ ਹੀ ਕੇਬਲ ਇੰਡਸਟਰੀ ਅਤੇ ਮੋਬਾਇਲ ਇੰਡਸਟਰੀ ਨੂੰ ਰੈਗੂਲੇਟ ਕਰਦੀ ਹੈ ਤਾਂ ਅਜਿਹੇ 'ਚ ਮੁੱਖ ਮੰਤਰੀ ਚੰਨੀ 100 ਰੁਪਏ ਕੇਬਲ ਫ਼ੀਸ ਕਿਵੇਂ ਤੈਅ ਕਰ ਸਕਦੇ ਹਨ।

ਇਹ ਵੀ ਪੜ੍ਹੋ : ਸਿਹਤ ਵਿਭਾਗ ਵੱਲੋਂ 'ਡੇਂਗੂ' ਸਬੰਧੀ ਛੋਟੇ ਹਸਪਤਾਲਾਂ ਤੇ ਪ੍ਰਾਈਵੇਟ ਲੈਬਾਰਟਰੀਆਂ ਨੂੰ ਖ਼ਾਸ਼ ਨਿਰਦੇਸ਼ ਜਾਰੀ

ਦੱਸਣਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਨੇ ਕਿਹਾ ਸੀ ਕਿ ਰੇਤ ਮਾਫ਼ੀਆ ਨੂੰ ਨੱਥ ਪਾਉਣ ਮਗਰੋਂ ਹੁਣ ਉਨ੍ਹਾਂ ਦੀ ਨਜ਼ਰ ਕੇਬਲ ਮਾਫ਼ੀਆ 'ਤੇ ਹੈ। ਉਨਾਂ ਕਿਹਾ ਸੀ ਕਿ ਪੰਜਾਬ 'ਚ 100 ਰੁਪਏ ਕੇਬਲ ਫ਼ੀਸ ਤੈਅ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਇਸ ਬਿਆਨ 'ਤੇ ਹੁਣ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News