ਕੈਬਨਿਟ ਮੰਤਰੀ ਕਟਾਰੂਚੱਕ ਦੇ ਦੌਰੇ ਦੌਰਾਨ ਥਾਣੇਦਾਰ ਵੱਲੋਂ ਬੱਚੇ ਨੂੰ ਥੱਪੜ ਮਾਰਨਾ ਪਿਆ ਮਹਿੰਗਾ

Tuesday, Apr 26, 2022 - 10:35 AM (IST)

ਕੈਬਨਿਟ ਮੰਤਰੀ ਕਟਾਰੂਚੱਕ ਦੇ ਦੌਰੇ ਦੌਰਾਨ ਥਾਣੇਦਾਰ ਵੱਲੋਂ ਬੱਚੇ ਨੂੰ ਥੱਪੜ ਮਾਰਨਾ ਪਿਆ ਮਹਿੰਗਾ

ਗੁਰਦਾਸਪੁਰ (ਹੇਮੰਤ)- ਇਕ ਥਾਣੇਦਾਰ ਨੂੰ ਰਿਕਸ਼ਾ ਚਾਲਕ ਨੂੰ ਥੱਪੜ ਮਾਰਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮਾਮਲੇ ਸਬੰਧੀ ਪੁਲਸ ਮੁਖੀ ਧਾਰੀਵਾਲ ਨੂੰ ਸਬੰਧਤ ਥਾਣੇਦਾਰ ਵਿਰੁੱਧ ਜ਼ਰੂਰੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਜ਼ਿਲ੍ਹਾ ਗੁਰਦਾਸਪੁਰ ਦੀ ਅਨਾਜ ਮੰਡੀਆਂ ਦੇ ਦੌਰੇ ’ਤੇ ਸਨ। ਜਦੋਂ ਉਨ੍ਹਾਂ ਦਾ ਕਾਫਿਲਾ ਧਾਰੀਵਾਲ ਪਹੁੰਚਿਆ ਤਾਂ ਉਥੇ ਸੜਕ ’ਤੇ ਇਕ ਛੋਟਾ ਬੱਚਾ ਰਿਕਸ਼ਾ ਲੈ ਕੇ ਜਾ ਰਿਹਾ ਸੀ, ਜਿਸ ਨੂੰ ਥਾਣੇਦਾਰ ਨੇ ਸਖ਼ਤੀ ਦਿਖਾਉਂਦੇ ਹੋਏ ਥੱਪੜ ਮਾਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਇਸ ਦੌਰਾਨ ਮੰਤਰੀ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਬੱਚੇ ਨੂੰ ਵੇਖ ਕੇ ਉਸ ਨੂੰ ਪਿਆਰ ਕੀਤਾ। ਉਨ੍ਹਾਂ ਨੂੰ ਪਤਾ ਚੱਲਿਆ ਕਿ ਉਕਤ ਬੱਚੇ ਨੂੰ ਥਾਣੇਦਾਰ ਨੇ ਥੱਪੜ ਮਾਰਿਆ ਸੀ, ਜਿਸ ’ਤੇ ਉਨ੍ਹਾਂ ਨੇ ਅਜਿਹੇ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ ਅਤੇ ਪੁਲਸ ਸਟੇਸ਼ਨ ਮੁਖੀ ਧਾਰੀਵਾਲ ਨੂੰ ਸਬੰਧਤ ਥਾਣੇਦਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ


author

rajwinder kaur

Content Editor

Related News