ਅਸਥਾਈ ਤੌਰ ''ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦਾ ਵਫਦ ਕੈਬਨਿਟ ਮੰਤਰੀ ਨੂੰ ਮਿਲਿਆ

Monday, Sep 04, 2017 - 10:36 AM (IST)

ਅੰਮ੍ਰਿਤਸਰ (ਅਗਨੀਹੋਤਰੀ) - ਨਗਰ ਨਿਗਮ ਅੰਮ੍ਰਿਤਸਰ ਅਧੀਨ ਆਉਂਦੇ ਇਲਾਕਿਆਂ 'ਚ ਅਸਥਾਈ ਤੌਰ 'ਤੇ ਕੰਮ ਰਹੇ ਸਫਾਈ ਕਰਮਚਾਰੀਆਂ ਨੂੰ ਪੱਕਾ ਕੀਤੇ ਜਾਣ ਸਬੰਧੀ ਸਫਾਈ ਕਰਮਚਾਰੀਆਂ ਦਾ ਇਕ ਵਫਦ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ। ਮੁਲਾਕਾਤ ਦੌਰਾਨ ਸਫਾਈ ਕਰਮਚਾਰੀਆਂ ਅਨੁਸਾਰ ਉਨ੍ਹਾਂ ਮੰਤਰੀ ਸਿੱਧੂ ਤੋਂ ਮੰਗ ਕੀਤੀ ਕਿ ਪਿਛਲੇ ਕਈ ਸਾਲਾਂ ਤੋਂ ਨਗਰ ਨਿਗਮ ਅਧੀਨ ਆਉਂਦੇ ਇਲਾਕਿਆਂ 'ਚ ਲਗਭਗ 176 ਸਫਾਈ ਕਰਮਚਾਰੀ ਜੋ ਅਸਥਾਈ ਤੌਰ 'ਤੇ ਸੀਵਰੇਜਾਂ ਦੀ ਸਫਾਈ ਸਬੰਧੀ ਕੰਮ ਕਰ ਰਹੇ ਹਨ, ਨੂੰ ਪੱਕਾ ਕੀਤਾ ਜਾਵੇ।
ਵਫਦ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਿੱਧੂ ਵੱਲੋਂ ਸਫਾਈ ਕਰਮਚਾਰੀਆਂ ਨੂੰ ਕਾਰਪੋਰੇਸ਼ਨ 'ਚ ਪੱਕੇ (ਰੈਗੂਲਰ) ਕਰਨ ਲਈ ਕਰੀਬ ਇਕ ਹਫਤੇ ਤੱਕ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ। ਸਫਾਈ ਕਰਮਚਾਰੀਆਂ ਨੇ ਦੱਸਿਆ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਪੱਕੇ ਕਰਨ ਦੇ ਭਰੋਸੇ ਮਿਲਦੇ ਰਹੇ ਹਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਮੰਤਰੀ ਸਿੱਧੂ ਅਸਥਾਈ ਤੌਰ 'ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦੇ ਦੁੱਖਾਂ-ਤਕਲੀਫਾਂ ਨੂੰ ਸਮਝਣਗੇ।


Related News