ਧਰਮਸੋਤ ਬੋਲੇ-''ਮੋਦੀ ਦਾ ''ਧੰਨਵਾਦ'' ਨਹੀਂ, ਕਾਲੀਆਂ ਝੰਡੀਆਂ ਨਾਲ ਸਵਾਗਤ ਹੋਣਾ ਚਾਹੀਦਾ ਹੈ'' (ਵੀਡੀਓ)
Sunday, Jul 08, 2018 - 06:03 PM (IST)
ਨਾਭਾ (ਰਾਹੁਲ)— ਨਰਿੰਦਰ ਮੋਦੀ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਅਤੇ ਇਸ ਦੇ ਲਈ ਮੋਦੀ ਦਾ ਧੰਨਵਾਦ ਨਹੀਂ ਸਗੋਂ ਕਾਲੀਆਂ ਝੰਡੀਆਂ ਨਾਲ ਮੋਦੀ ਦਾ ਸਵਾਗਤ ਹੋਣਾ ਚਾਹੀਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਨਾਭਾ ਵਿਖੇ ਪਹੁੰਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ। ਅਕਾਲੀ ਦਲ ਨੂੰ ਸਲਾਹ ਦਿੰਦੇ ਹੋਏ ਧਰਮਸੋਤ ਨੇ ਕਿਹਾ ਕਿ 11 ਤਰੀਕ ਨੂੰ ਮਲੋਟ ਆ ਰਹੇ ਨਰਿੰਦਰ ਮੋਦੀ ਤੋਂ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਅਤੇ ਝੋਨੇ ਦੇ ਸਮਰਥਨ ਮੁੱਲ 'ਚ 1000 ਰੁਪਏ ਵਾਧੇ ਦੀ ਮੰਗ ਰੱਖਣ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਇਕ ਵੀ ਅਕਾਲੀ ਆਗੂ ਵੱਲੋਂ ਡੋਪ ਡੈਸਟ ਨਾ ਕਰਵਾਏ ਜਾਣ 'ਤੇ ਵਿਅੰਗ ਕੱਸਿਆ।