ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪੰਡਿਤ ਬਾਲਮੁਕੁੰਦ ਸ਼ਰਮਾ ਦਾ ਜਨਮ ਦਿਨ ਮੌਕੇ ਦਿਹਾਂਤ

Saturday, Jan 02, 2021 - 06:28 PM (IST)

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪੰਡਿਤ ਬਾਲਮੁਕੁੰਦ ਸ਼ਰਮਾ ਦਾ ਜਨਮ ਦਿਨ ਮੌਕੇ ਦਿਹਾਂਤ

ਫਿਰੋਜ਼ਪੁਰ (ਕੁਮਾਰ): ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪੰਜ ਵਾਰ ਕਾਂਗਰਸ ਦੇ ਵਿਧਾਇਕ ਰਹੇ ਆਲ ਇੰਡੀਆ ਕਾਂਗਰਸ ਦੇ ਸੀਨੀਅਰ ਨੇਤਾ ਪੰਡਿਤ ਬਾਲਮੁਕੁੰਦ  ਸ਼ਰਮਾ ਦਾ ਅੱਜ ਚੰਡੀਗੜ੍ਹ ਪੀ.ਜੀ.ਆਈ. ’ਚ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕੁੱਝ ਸਮੇਂ ਤੋਂ ਉਹ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ 9 ਦਸੰਬਰ ਨੂੰ ਪੀ.ਜੀ.ਆਈ. ਚੰਡੀਗੜ੍ਹ ’ਚ ਦਾਖ਼ਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ:  ਦਿੱਲੀ ਕਿਸਾਨ ਮੋਰਚੇ ਤੋਂ ਘਰ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਉਨ੍ਹਾਂ ਦੇ ਪੁੱਤਰ ਰਾਜੇਂਦਰ ਸ਼ਰਮਾ ਅਤੇ ਐਡਵੋਕੇਟ ਗੁਲਸ਼ਨ ਸ਼ਰਮਾ ਨੇ ਦੱਸਿਆ ਕਿ ਅੱਜ ਪੰਡਿਤ ਲਾਲ ਮੁਕੰਦ ਸ਼ਰਮਾ ਦਾ ਜਨਮ ਦਿਨ ਸੀ। ਉਹ ਕਰੀਬ 90 ਸਾਲ ਦੇ ਸਨ, 4 ਜਨਵਰੀ ਨੂੰ ਦੁਪਹਿਰ ਕਰੀਬ 12 ਵਜੇ ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸਥਿਤ ਸ਼ਮਸ਼ਾਨ ਘਾਟ ’ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਕਿਸਾਨ ਮੋਰਚੇ 'ਚ ਡਟੇ ਪਿੰਡ ਮਾਹਮੂ ਜੋਈਆਂ ਦੇ ਕਿਸਾਨ ਦੀ ਹੋਈ ਮੌਤ


author

Shyna

Content Editor

Related News