ਕੈਬਨਿਟ ਮੰਤਰੀ ਦੀ ਭਤੀਜੀ ਨਾਲ ਕੁੱਟਮਾਰ ਮਾਮਲੇ ''ਚ ਨਵਾਂ ਮੋੜ, ਸਾਬਕਾ ਮੰਤਰੀ ਦਾ ਰਿਸ਼ਤੇਦਾਰ ਗ੍ਰਿਫ਼ਤਾਰ

12/05/2020 3:24:10 PM

ਨਾਭਾ (ਜੈਨ) : ਸਥਾਨਕ ਕੋਤਵਾਲੀ ਪੁਲਸ ਵੱਲੋਂ ਇਕ ਕੈਬਨਿਟ ਮੰਤਰੀ ਦੀ ਭਤੀਜੀ ਨੂੰ ਤੰਗ ਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਇਕ ਸਾਬਕਾ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਐਸ. ਐਚ. ਓ. ਕੋਤਵਾਲੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਯੁਸ਼ੀ ਪੁੱਤਰੀ ਨਰੇਸ਼ ਚੌਧਰੀ ਨੂੰ ਤੰਗ ਪਰੇਸ਼ਾਨ, ਕੁੱਟਮਾਰ ਤੇ ਦਹੇਜ ਦੀ ਹੋਰ ਮੰਗ ਦੇ ਮਾਮਲੇ 'ਚ ਉਸ ਦੇ ਸਹੁਰੇ ਰੇਸ਼ਮ ਲਾਲ ਵਾਸੀ ਸੈਕਟਰ-71 ਮੋਹਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਪਤੀ ਮਾਨਵ, ਸੱਸ ਮਨਜੀਤ ਕੌਰ ਸਮੇਤ ਹੋਰਨਾਂ ਦੀ ਭਾਲ 'ਚ ਪੁਲਸ ਦੀ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ 'ਚ ਮੁੜ ਸ਼ਾਮਲ ਹੋਏ ਵਿਧਾਇਕ 'ਜਗਤਾਰ ਸਿੰਘ ਜੱਗਾ'

ਰੇਸ਼ਮ ਲਾਲ ਦਾ ਪੁਲਸ ਰਿਮਾਂਡ ਲੈ ਕੇ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਆਯੁਸ਼ੀ ਪੰਜਾਬ ਦੀ ਕੈਬਨਿਟ ਮੰਤਰੀ ਦੀ ਭਤੀਜੀ ਹੈ, ਜਦੋਂ ਕਿ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸਹੁਰਾ ਰੇਸ਼ਮ ਲਾਲ ਪੰਜਾਬ ਦੇ ਸਾਬਕਾ ਮੰਤਰੀ ਦਾ ਜਵਾਈ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੈਬਨਿਟ ਮੰਤਰੀ ਦਾ ਬਹਿਣੋਈ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਇਸ ਤਾਰੀਖ਼ ਨੂੰ ਖੁੱਲ੍ਹਣ ਜਾ ਰਿਹੈ 9 ਮਹੀਨਿਆਂ ਤੋਂ ਬੰਦ 'ਛੱਤਬੀੜ ਚਿੜੀਆਘਰ'

ਆਯੁਸ਼ੀ ਦੇ ਪਿਤਾ ਨਰੇਸ਼ ਚੌਧਰੀ ਤੇ ਮਾਤਾ ਨੇ ਅੱਜ ਰੋਂਦੇ ਹੋਏ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਜਦੋਂ ਵਿਆਹ ਤੋਂ ਬਾਅਦ ਸਹੁਰੇ ਘਰ ਪੈਰ ਰੱਖਿਆ, ਉਸ ਸਮੇਂ ਤੋਂ ਹੀ ਉਨ੍ਹਾਂ ਦੀ ਧੀ ਨੂੰ ਨੂੰ ਲਗਾਤਾਰ ਪੰਜ ਦਿਨ ਜਲੀਲ ਕੀਤਾ ਗਿਆ ਅਤੇ ਨੌਕਰਾਂ ਵਰਗਾਂ ਸਲੂਕ ਕੀਤਾ ਜਦੋਂ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਧੀ ਦੇ ਵਿਆਹ ’ਤੇ ਖਰਚ ਕਰਕੇ ਦਾਜ-ਦਹੇਜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ 9 ਮਹੀਨਿਆਂ ਤੋਂ ਉਨ੍ਹਾਂ ਦੀ ਧੀ ਉਨ੍ਹਾਂ ਦੇ ਘਰ ਬੈਠੀ ਹੈ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਦੀ ਭਤੀਜੀ ਨਾਲ ਸਹੁਰਿਆਂ ਵੱਲੋਂ ਕੁੱਟਮਾਰ, ਵਿਆਹ ਦੇ 5 ਦਿਨਾਂ ਮਗਰੋਂ ਹੀ ਦਿਖਾ 'ਤਾ ਅਸਲੀ ਰੰਗ

ਉਨ੍ਹਾਂ ਨੇ ਕਈ ਵਾਰੀ ਸਹੁਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਿਆਸੀ ਦਬਾਅ ਕਾਰਨ ਉਨ੍ਹਾਂ ਦੀ ਬੇਇੱਜ਼ਤੀ ਹੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਇਨਸਾਫ ਚਾਹੁੰਦੇ ਹਨ। ਇਹ ਵੀ ਦੱਸ ਦੇਈਏ ਕਿ ਇਸ ਮਾਮਲੇ 'ਚ ਅਨੇਕਾਂ ਮਹਿਲਾ ਸੰਗਠਨ ਵੀ ਆਯੁਸ਼ੀ ਪਰਿਵਾਰ ਦੇ ਸਮਰਥਨ 'ਚ ਅੱਗੇ ਆ ਗਏ ਹਨ, ਜਿਸ ਕਾਰਨ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ।

ਨੋਟ : ਕੈਬਨਿਟ ਮੰਤਰੀ ਦੀ ਭਤੀਜੀ ਨਾਲ ਸਹੁਰਿਆਂ ਵੱਲੋਂ ਕੀਤੀ ਕੁੱਟਮਾਰ ਸਬੰਧੀ ਆਪਣੇ ਵਿਚਾਰ ਕਰੋ ਸਾਂਝੇ
 


Babita

Content Editor

Related News