ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਮਾਨ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ, ਕੈਬਨਿਟ ਮੰਤਰੀ ਨੇ ਕੀਤੇ ਵੱਡੇ ਐਲਾਨ

Sunday, Dec 04, 2022 - 02:37 AM (IST)

ਮਲੋਟ : ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਮਾਨ ਸਰਕਾਰ ਵੱਲੋਂ ਸਰਕਾਰੀ ਦਿਵਿਆਂਗ ਮੁਲਾਜ਼ਮਾਂ ਦੇ ਹੱਕ ਵਿਚ ਕਈ ਫ਼ੈਸਲੇ ਲਏ ਗਏ। ਇਸ ਤਹਿਤ ਮਲੋਟ ਵਿਖੇ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮਨਾਇਆ ਗਿਆ, ਜਿਸ ਵਿਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਰਕਾਰੀ ਮੁਲਾਜ਼ਮਾਂ ਦੀ ਭਲਾਈ ਲਈ ਅਹਿਮ ਐਲਾਨ ਕੀਤੇ। 

ਇਹ ਖ਼ਬਰ ਵੀ ਪੜ੍ਹੋ - ਪੁਲਸ ਤੋਂ ਡਰ ਕੇ ਭੱਜਦਾ 15 ਸਾਲਾ ਬੱਚਾ ਦਰਿਆ 'ਚ ਡੁੱਬਿਆ ; ਪਰਿਵਾਰ ਨੇ ਪੁਲ਼ 'ਤੇ ਲਾਸ਼ ਰੱਖ ਲਾਇਆ ਧਰਨਾ (ਵੀਡੀਓ)

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਹ ਐਲਾਨ ਕੀਤਾ ਕਿ ਸਰਕਾਰੀ ਕਰਮਚਾਰੀਆਂ ਲਈ ਆਵਾਜਾਈ ਭੱਤਾ ਮੁੜ ਤੋਂ ਬਹਾਲ ਕੀਤਾ ਜਾਂਦਾ ਹੈ। ਇਹ ਸਕੀਮ  ਛੇਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦੌਰਾਨ ਬੰਦ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਹੁਣ ਤੋਂ 60 ਪ੍ਰਤੀਸ਼ਤ ਅਪੰਗਤਾ ਦੀ ਥਾਂ ਤੇ 40 ਪ੍ਰਤੀਸ਼ਤ ਵਾਲੇ ਸਰਕਾਰੀ ਦਿਵਿਆਂਗ ਮੁਲਾਜ਼ਮ ਆਪਣੇ ਸ਼ਹਿਰ ਦੇ ਨੇੜੇ ਤਬਾਦਲੇ ਕਰਵਾ ਸਕਦੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਵਿਚ ਅੰਗਹੀਣਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ  ਧਿਆਨ ਕੇਂਦਰਿਤ ਕੀਤਾ ਹੈ। ਸਰਕਾਰ ਨਾ ਸਿਰਫ਼ ਦਿਵਿਆਂਗਾਂ ਦੇ ਆਤਮ ਵਿਸ਼ਵਾਸ ਦੇ ਪੱਧਰ ਨੂੰ ਉੱਚਾ ਚੁੱਕਣ  ਲਈ, ਸਗੋਂ ਉਨ੍ਹਾਂ ਨੂੰ ਰੁਜ਼ਗਾਰ ਦੇ ਹੋਰ ਮੌਕੇ ਪ੍ਰਦਾਨ ਕਰਨ ਲਈ ਵੀ ਵਚਨਬੱਧ ਹੈ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ : ਇਕ ਵਾਰ ਫਿਰ ਸਿੰਘੂ ਬਾਰਡਰ 'ਤੇ ਇਕੱਠੇ ਹੋਣਗੇ ਕਿਸਾਨ, ਇਹ ਹਨ ਮੁੱਖ ਮੰਗਾਂ

ਸਮਾਗਮ ਦੌਰਾਨ ਜਿੱਥੇ 12 ਦਿਵਿਆਂਗਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉੱਥੇ ਨਾਲ ਹੀ ਆਰਟੀਫੀਸ਼ੀਅਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ (ਅਲਿਮਕੋ) ਵੱਲੋਂ 219 ਲਾਭਪਾਤਰੀਆਂ ਨੂੰ 26 ਲੱਖ ਰੁਪਏ ਦੇ ਬਨਾਵਟੀ ਅੰਗ ਵੰਡੇ ਗਏ। ਇਸ ਤੋਂ ਇਲਾਵਾ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਤੇ ਵਿਤ ਕਾਰਪੋਰੇਸ਼ਨ ਵੱਲੋਂ 57 ਲੱਖ ਰੁਪਏ ਦੇ ਲੋਨ ਪ੍ਰਵਾਨਗੀ ਪੱਤਰ ਦਿਤੇ ਗਏ। ਇਸ ਮੌਕੇ ਦਿਵਿਆਂਗ ਬੱਚਿਆਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਦੀ ਵੀ ਪੇਸ਼ਕਾਰੀ ਵੀ ਕੀਤੀ ਗਈ। ਵੱਖ-ਵੱਖ ਦਿਵਿਆਂਗ ਬੱਚਿਆਂ ਨੇ ਪੰਜਾਬੀ ਗੀਤਾਂ ਦੀ ਧੁਨ 'ਤੇ ਨੱਚਦਿਆਂ ਖੁਸ਼ੀ ਮਨਾਈ।  ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਮਾਧਵੀ ਕਟਾਰੀਆ  ਨੇ ਵੀ ਇਸ ਮੌਕੇ ਬੋਲਦਿਆਂ ਦਿਵਿਆਂਗਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਅਤੇ ਰਾਜ ਸਰਕਾਰ ਵੱਲੋਂ ਪੇਸ਼ ਕੀਤੀਆਂ ਭਲਾਈ ਸਕੀਮਾਂ ਬਾਰੇ ਚਾਨਣਾ ਪਾਇਆ। 

ਇਹ ਖ਼ਬਰ ਵੀ ਪੜ੍ਹੋ - ਭਜਨ ਦੀ ਸ਼ੂਟਿੰਗ ਕਰਨ ਧਰਮਸ਼ਾਲਾ ਗਈ ਟੀਮ ਦੀ ਥਾਰ ਖੱਡ 'ਚ ਡਿੱਗੀ, ਪੰਜਾਬ ਦੀ ਮਾਡਲ ਦੀ ਹੋਈ ਮੌਤ

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਲੰਬੀ ਗੁਰਮੀਤ  ਖੁੱਡੀਆਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਐਸ ਪੀ (ਐਚ) ਕੁਲਵੰਤ ਰਾਏ, ਮਲੋਟ ਦੇ ਐਸਡੀਐਮ ਕੰਵਰਜੀਤ ਸਿੰਘ, ਡਿਪਟੀ ਡਾਇਰੈਕਟਰ ਸੰਤੋਸ਼ ਵਿਰਦੀ, ਡੀਐਸਐਸਓ ਜਸਵੀਰ ਕੌਰ, ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਕਾਉਣੀ,  ਜ਼ਿਲ੍ਹਾ ਪ੍ਰਧਾਨ ਜਗਦੇਵ ਬਾਮ ,ਬਲਾਕ ਪ੍ਰਧਾਨ ਕਰਮਜੀਤ ਸ਼ਰਮਾ, ਕਾਕਾ ਉੜਾਂਗ, ਸਤਿਗੁਰਦੇਵ ਸਿੰਘ ਪੱਪੀ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਸੀਡੀਪੀਓ ਰਣਜੀਤ ਕੌਰ, ਸੀਡੀਪੀਓ ਪੰਕਜ ਕੁਮਾਰ, ਪਰਮਦੀਪ ਸਿੰਘ, ਬਲਜਿੰਦਰ ਸਿੰਘ ਅਤੇ ਨੀਤੂ ਬੱਬਰ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News