ਸੁਖਬੀਰ 'ਤੇ ਖੁੱਲ੍ਹ ਕੇ ਬੋਲੇ ਧਾਲੀਵਾਲ-ਜਿਹਨੂੰ ਪਿਓ ਨੇ ਮੁੱਖ ਮੰਤਰੀ ਨਹੀਂ ਬਣਾਇਆ, ਲੋਕ ਕੀ ਬਣਾਉਣਗੇ (ਵੀਡੀਓ)

Thursday, Feb 08, 2024 - 03:51 PM (IST)

ਸੁਖਬੀਰ 'ਤੇ ਖੁੱਲ੍ਹ ਕੇ ਬੋਲੇ ਧਾਲੀਵਾਲ-ਜਿਹਨੂੰ ਪਿਓ ਨੇ ਮੁੱਖ ਮੰਤਰੀ ਨਹੀਂ ਬਣਾਇਆ, ਲੋਕ ਕੀ ਬਣਾਉਣਗੇ (ਵੀਡੀਓ)

ਜਲੰਧਰ : ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਹੈ। 'ਜਗਬਾਣੀ' ਵਲੋਂ ਲਏ ਗਏ ਵਿਸ਼ੇਸ਼ ਇੰਟਰਵਿਊ 'ਚ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਸ ਨੂੰ ਪਿਓ ਨੇ ਮੁੱਖ ਮੰਤਰੀ ਨਹੀਂ ਬਣਾਇਆ, ਉਸ ਨੂੰ ਪੰਜਾਬ ਦੇ ਲੋਕ ਕੀ ਮੁੱਖ ਮੰਤਰੀ ਬਣਾਉਣਗੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਮਿਡ-ਡੇਅ-ਮੀਲ ਨੂੰ ਲੈ ਕੇ ਨਵੇਂ ਹੁਕਮ ਜਾਰੀ, ਲੱਖਾਂ ਸਕੂਲੀ ਬੱਚਿਆਂ ਨੂੰ ਮਿਲੇਗਾ ਲਾਭ (ਵੀਡੀਓ)

ਉਨ੍ਹਾਂ ਕਿਹਾ ਸ. ਪ੍ਰਕਾਸ਼ ਸਿੰਘ ਬਾਦਲ ਅੱਜ ਸਾਡੇ ਵਿਚਕਾਰ ਨਹੀਂ ਰਹੇ ਅਤੇ ਜੇਕਰ ਉਹ ਚਾਹੁੰਦੇ ਤਾਂ ਸੁਖਬੀਰ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਸੁਖਬੀਰ ਇੰਨੀ ਅਕਲ ਦਾ ਮਾਲਕ ਨਹੀਂ ਹੈ। ਅਕਾਲੀ ਦਲ ਦੀ 'ਪੰਜਾਬ ਬਚਾਓ ਯਾਤਰਾ' ਬਾਰੇ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਅਜੇ ਤਾਂ ਇਹ ਮਾਝੇ 'ਚ ਹੀ ਹੈ ਅਤੇ ਇਸ ਦਾ ਮਾਲਵੇ 'ਚ ਇਸ ਤੋਂ ਵੀ ਜ਼ਿਆਦਾ ਭੈੜਾ ਹਾਲ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਮਾਪਿਆਂ ਨੂੰ ਵੱਡੀ ਰਾਹਤ, ਸਰਕਾਰੀ ਸਕੂਲਾਂ 'ਚ ਦਾਖ਼ਲੇ ਲਈ ਨਵੀਆਂ ਸ਼ਰਤਾਂ-ਨਿਯਮ ਲਾਗੂ

ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਹੀ ਤਾਂ ਪੰਜਾਬ ਲੁੱਟਿਆ ਹੈ, ਫਿਰ ਪੰਜਾਬ ਨੂੰ ਕਿਸ ਤੋਂ ਬਚਾਉਣਾ ਹੈ। ਇਹ ਯਾਤਰਾ ਕੱਢ ਕੇ ਅਕਾਲੀ ਦਲ ਉਲਟੀ ਗੰਗਾ ਵਹਾਅ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਬਾਦਲਾਂ ਕੋਲ ਤਾਂ ਇੰਨੀਆਂ ਪ੍ਰਾਪਰਟੀਆਂ ਹਨ ਕਿ ਤੁਸੀਂ ਗਿਣਦੇ ਹੀ ਥੱਕ ਜਾਵੋਗੇ। ਜੇਕਰ ਭਾਜਪਾ ਨਾਲ ਅਕਾਲੀ ਦਲ ਗਠਜੋੜ ਵੀ ਕਰਦਾ ਹੈ ਤਾਂ ਇਸ ਦਾ ਆਮ ਆਦਮੀ ਪਾਰਟੀ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਪਾਰਟੀ ਪੰਜਾਬ ਦੀਆਂ 13 ਸੀਟਾਂ 'ਤੇ ਇਕੱਲਿਆਂ ਚੋਣ ਲੜੇਗੀ ਅਤੇ ਜਿੱਤ ਹਾਸਲ ਕਰੇਗੀ। ਧਾਲੀਵਾਲ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਬਾਕੀ ਨਵਜੋਤ ਸਿੱਧੂ ਨੂੰ ਹੀ ਸਾਂਭ ਲੈਣ, ਇਹ ਹੀ ਬਹੁਤ ਵੱਡੀ ਗੱਲ ਹੈ ਅਤੇ ਸਾਨੂੰ ਉਨ੍ਹਾਂ ਨੇ ਕੀ ਚੈਲੰਜ ਦੇਣਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Babita

Content Editor

Related News