ਜਲੰਧਰ 'ਚ 'ਆਪ' ਦੀ ਜਿੱਤ, ਮੰਤਰੀ ਹਰਭਜਨ ਸਿੰਘ ETO ਨੇ ਸ਼ੀਤਲ ਅੰਗੂਰਾਲ ਨੂੰ ਲਿਆ ਨਿਸ਼ਾਨੇ 'ਤੇ (ਵੀਡੀਓ)

Saturday, Jul 13, 2024 - 01:10 PM (IST)

ਜਲੰਧਰ 'ਚ 'ਆਪ' ਦੀ ਜਿੱਤ, ਮੰਤਰੀ ਹਰਭਜਨ ਸਿੰਘ ETO ਨੇ ਸ਼ੀਤਲ ਅੰਗੂਰਾਲ ਨੂੰ ਲਿਆ ਨਿਸ਼ਾਨੇ 'ਤੇ (ਵੀਡੀਓ)

ਜਲੰਧਰ : ਜਲੰਧਰ 'ਚ ਜ਼ਿਮਨੀ ਚੋਣ ਦੇ ਨਤੀਜਿਆਂ ਦਾ ਅੱਜ ਐਲਾਨ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ 37,352 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੂੰ ਕੁੱਲ 55,246 ਵੋਟਾਂ ਹਾਸਲ ਹੋਈਆਂ ਹਨ। ਇਸ ਜਿੱਤ ਤੋਂ ਬਾਅਦ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਵੱਡੇ ਮਾਰਜਨ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਉਣ 'ਤੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਮਗਰੋਂ ਵੀ ਗਰਮਾਈ ਰਹੇਗੀ ਪੰਜਾਬ ਦੀ ਸਿਆਸਤ, ਤੁਰੰਤ ਬਾਅਦ ਫਿਰ ਪੈਣਗੀਆਂ ਵੋਟਾਂ

ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਤਾਂ ਸਾਲ 2022 'ਚ ਵੀ ਪਾਰਟੀ ਨੂੰ ਜਿਤਾ ਦਿੱਤਾ ਸੀ। ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਤੋਂ ਬਹੁਤ ਉਮੀਦਾਂ ਸਨ ਕਿ ਉਹ ਵਧੀਆ ਕੰਮ ਕਰੇਗਾ ਪਰ ਉਸ ਨੇ ਪਾਰਟੀ ਦੇ ਨਾਲ-ਨਾਲ ਲੋਕਾਂ ਨਾਲ ਵੀ ਬੁਰਾ ਕੀਤਾ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਨਤੀਜੇ : 'ਆਪ' ਦੇ ਮੋਹਿੰਦਰ ਭਗਤ ਨੂੰ ਵੱਡੀ ਲੀਡ, ਅਕਾਲੀ ਦਲ ਦੀ ਹਾਲਤ ਪਤਲੀ (ਵੀਡੀਓ)

ਮੰਤਰੀ ਨੇ ਕਿਹਾ ਕਿ ਜਦੋਂ ਪਾਰਟੀ ਅਤੇ ਲੋਕਾਂ ਦੋਹਾਂ ਨੇ ਮਿਲ ਕੇ ਤੁਹਾਡੇ ਲਈ ਕੰਮ ਕੀਤਾ ਹੋਵੇ ਤਾਂ ਅਜਿਹਾ ਨਹੀਂ ਹੁੰਦਾ ਕਿ ਤੁਸੀਂ ਆਪਣੇ ਨਿੱਜੀ ਸਵਾਰਥ ਲਈ ਪਾਰਟੀ ਨੂੰ ਛੱਡ ਕੇ ਭੱਜ ਜਾਓ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਸ ਦਾ ਬਹੁਤ ਬੁਰਾ ਮੰਨਿਆ ਹੈ ਅਤੇ ਇਹ ਆਮ ਆਦਮੀ ਪਾਰਟੀ ਦੀ ਜਲੰਧਰ 'ਚ ਜਿੱਤ ਦਾ ਇਕ ਵੱਡਾ ਕਾਰਨ ਰਿਹਾ ਹੈ। ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਲੋਕ ਪਹਿਲਾਂ ਵੀ ਪਾਰਟੀ ਨਾਲ ਸਨ ਅਤੇ ਅੱਜ ਵੀ ਪਾਰਟੀ ਦੇ ਨਾਲ ਹੀ ਖੜ੍ਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


author

Babita

Content Editor

Related News