ਬਿਜਲੀ ਦੀ ਸਪਲਾਈ ਨੂੰ ਲੈ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਅਹਿਮ ਬਿਆਨ
Thursday, Jun 22, 2023 - 07:09 PM (IST)
ਬਾਬਾ ਬਕਾਲਾ ਸਾਹਿਬ (ਅਠੌਲਾ)-ਬੀਤੇ ਦਿਨ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੋਂਗ ਦੀ ਟੀਮ ਨੇ ਬਿਜਲੀ ਅਤੇ ਸੜਕਾਂ ਦੀਆਂ ਸਮੱਸਿਆਵਾਂ ਸਬੰਧੀ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨਾਲ ਮੁਲਾਕਾਤ ਕੀਤੀ ਅਤੇ ਹਲਕੇ ਦੀਆਂ ਮੁਸ਼ਕਿਲਾਂ ਤੋਂ ਮੰਤਰੀ ਸਾਹਿਬ ਨੂੰ ਜਾਣੂ ਕਰਵਾਇਆ। ਮੰਤਰੀ ਈ. ਟੀ. ਓ. ਹਰਭਜਨ ਸਿੰਘ ਨੇ ਸਾਰੀਆਂ ਮੁਸ਼ਕਿਲਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਵਿਚਾਰਦੇ ਹੋਏ ਕਿਹਾ ਕਿ ਅਸੀਂ ਸੂਬੇ ’ਚ ਕਿਸੇ ਵੀ ਤਰ੍ਹਾਂ ਦੀ ਬਿਜਲੀ ਦੀ ਸਮੱਸਿਆ ਨਹੀਂ ਆਉਣ ਦਿਆਂਗੇ ਅਤੇ ਸੜਕਾਂ ਸਬੰਧੀ ਸਾਰੇ ਵਰਵੇ ਇਕੱਠੇ ਕਰ ਕੇ ਤੁਰੰਤ ਕੰਮ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ, PSPCL ਦੇ ਲਾਈਨਮੈਨ ਨੂੰ 40,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਾਡੇ ਕੋਲ ਤਕਰੀਬੜ ਅਗਲੇ 46 ਦਿਨਾਂ ਦਾ ਕੋਲਾ ਮੌਜੂਦ ਪਿਆ ਹੈ, ਜਿੱਥੇ ਕਿ ਪਿਛਲੀਆਂ ਸਰਕਾਰਾਂ ਲੋਕਾਂ ਦੇ ਸਾਹ ਸੁਕਾ ਛੱਡਦੀਆਂ ਸਨ ਕਿ ਸਿਰਫ 4-5 ਘੰਟ ਦਾ ਕੋਲਾ ਬਚਿਆ ਹੈ। ਬਿਜਲੀ ਕਿਸੇ ਸਮੇਂ ਵੀ ਬੰਦ ਹੋ ਸਕਦੀ ਹੈ ਪਰ ਮਾਨ ਸਰਕਾਰ ਆਪਣੀਆਂ ਗਾਰੰਟੀਆਂ ਪੂਰੀਆਂ ਕਰਦੀ ਹੋਈ ਪੰਜਾਬ ਵਾਸੀਆਂ ਦੇ ਹਿੱਤ ਵਿਚ ਲਗਾਤਾਰ ਰੰਗਲੇ ਪੰਜਾਬ ਵੱਲ ਵਧ ਰਹੀ ਹੈ ਅਤੇ ਅਸੀਂ ਪੂਰੀ ਸ਼ਕਤੀ ਨਾਲ ਭਗਵੰਤ ਸਿੰਘ ਮਾਨ ਦਾ ਸਾਥ ਦੇ ਕੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਲੈ ਕੇ ਜਾਵਾਂਗੇ।
ਇਹ ਖ਼ਬਰ ਵੀ ਪੜ੍ਹੋ : ਕੈਬਨਿਟ ਦੀ ਸਬ-ਕਮੇਟੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪੰਚਾਇਤਾਂ ਦਾ ਸੋਸ਼ਲ ਆਡਿਟ ਕਰਵਾਉਣ ਦੇ ਦਿੱਤੇ ਨਿਰਦੇਸ਼
ਇਸ ਮੌਕੇ ਸੁਰਜੀਤ ਸਿੰਘ ਕੰਗ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਆਪਣੀ ਮਿਹਨਤ, ਈਮਾਨਦਾਰੀ ਅਤੇ ਅਣਥੱਕ ਦ੍ਰਿੜ੍ਹਤਾ ਸਦਕਾ ਪੀ. ਐੱਸ. ਪੀ. ਸੀ. ਐੱਲ. ਵੱਲੋਂ 21 ਜੂਨ ਨੂੰ 14960 ਮੈਗਾਵਾਟ ਦੀ ਹੁਣ ਤੱਕ ਦੀ ਬਿਜਲੀ ਦੀ ਸਭ ਤੋਂ ਉੱਚੀ ਮੰਗ ਨੂੰ ਉੱਤਰੀ ਗਰਿੱਡ ਤੋਂ ਕੁੱਲ 8716 ਮੈਗਾਵਾਟ ਬਿਜਲੀ ਲੈਂਦਿਆਂ ਪੂਰਾ ਕੀਤਾ ਹੈ।