ਨਵੀਂ ਆਬਕਾਰੀ ਨੀਤੀ ’ਤੇ ਮੰਤਰੀ ਮੰਡਲ ਦੀ ਬੈਠਕ ’ਚ ਲੱਗੀ ਮੋਹਰ, ਹਰਿਆਣਾ ’ਚ ਸਸਤੀ ਹੋਈ ਸ਼ਰਾਬ

Saturday, May 07, 2022 - 10:03 AM (IST)

ਨਵੀਂ ਆਬਕਾਰੀ ਨੀਤੀ ’ਤੇ ਮੰਤਰੀ ਮੰਡਲ ਦੀ ਬੈਠਕ ’ਚ ਲੱਗੀ ਮੋਹਰ, ਹਰਿਆਣਾ ’ਚ ਸਸਤੀ ਹੋਈ ਸ਼ਰਾਬ

ਚੰਡੀਗੜ੍ਹ (ਬਾਂਸਲ) : ਹਰਿਆਣਾ ’ਚ ਨਵੀਂ ਆਬਕਾਰੀ ਨੀਤੀ ਲਾਗੂ ਹੋਣ ਤੋਂ ਬਾਅਦ ਸ਼ਰਾਬ ਸਸਤੀ ਹੋਵੇਗੀ। ਨਵੀਂ ਆਬਕਾਰੀ ਨੀਤੀ 12 ਜੂਨ, 2022 ਤੋਂ 11 ਜੂਨ, 2023 ਤੱਕ ਲਾਗੂ ਰਹੇਗੀ। ਚਾਲੂ ਆਬਕਾਰੀ ਨੀਤੀ 11 ਜੂਨ, 2022 ਤੱਕ ਲਾਗੂ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਪ੍ਰਧਾਨਗੀ ਹੇਠ ਇਥੇ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਸਾਲ 2022-23 ਲਈ ਆਬਕਾਰੀ ਨੀਤੀ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ। ਲਗਾਤਾਰ ਦੂਜੇ ਸਾਲ ਲਈ ਲਾਈਸੈਂਸ ਚਾਰਜ ਦੇ ਭੁਗਤਾਨ ਵਿਚ ਕੋਈ ਦੇਰੀ ਨਹੀਂ ਹੋਵੇਗੀ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ। ਵਿੱਤ ਸਾਲ 2020-21 ਵਿਚ 6791.98 ਕਰੋੜ ਰੁਪਏ ਦੇ ਮੁਕਾਬਲੇ ਵਿੱਤ ਸਾਲ 2021-22 ਵਿਚ 7938.8 ਕਰੋੜ ਰੁਪਏ ਦਾ ਆਬਕਾਰੀ ਰੈਵੇਨਿਊ ਇਕੱਠਾ ਹੋਇਆ ਜੋ ਕਿ 17 ਫੀਸਦੀ ਵਧ ਹੈ। ਇਸੇ ਤਰ੍ਹਾਂ ਸਾਲ 2022-23 ਵਿਚ ਖੁਦਰਾ ਖੇਤਰ (ਵੱਧ ਤੋਂ ਵੱਧ 4 ਖੁਦਰਾ ਦੁਕਾਨਾਂ ਸ਼ਾਮਲ ਹਨ) ਵਿਚ ਈ-ਟੈਂਡਰ ਰਾਹੀਂ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਕੀਤੀ ਜਾਵੇਗੀ। ਸ਼ਰਾਬ ’ਤੇ ਦਰਾਮਦ ਟੈਕਸ 7 ਰੁਪਏ ਤੋਂ ਘਟਾ ਕੇ 2 ਰੁਪਏ ਪ੍ਰਤੀ ਬੀ. ਐੱਲ. ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਪਾਵਰਕਾਮ ਦਾ ਡਿਫ਼ਾਲਟਰਾਂ ’ਤੇ ਸ਼ਿਕੰਜਾ: ਐਕਸੀਅਨਾਂ ਨੇ ਕੱਟੇ 97 ਕੁਨੈਕਸ਼ਨ, 1.5 ਕਰੋੜ ਵਸੂਲੇ    

ਸ਼ਰਾਬ ਕਾਰਖਾਨਾ ਸਥਾਪਤ ਕਰਨ ਲਈ ਮਨੋਰਥ ਪੱਤਰ ਦਾ ਟੈਕਸ 15 ਲੱਖ ਰੁਪਏ ਤੋਂ ਘਟਾ ਕੇ ਇਕ ਲੱਖ ਰੁਪਏ ਕੀਤਾ ਗਿਆ ਹੈ। ਬਾਰ ਲਾਈਸੈਂਸ ਦੇ ਟੈਕਸ ਵਿਚ ਕੋਈ ਵਾਧਾ ਨਹੀਂ ਹੋਵੇਗਾ। ਕਿਸੇ ਵੀ ਗੁਆਂਢੀ ਸੂਬੇ ਤੋਂ ਦਰਾਮਦ ਵਿਦੇਸ਼ੀ ਸ਼ਰਾਬ ਦੇ ਪ੍ਰਵਾਹ ਦੀ ਕਿਸੇ ਵੀ ਸੰਭਾਵਨਾ ਨੂੰ ਦੂਰ ਕਰਨ ਲਈ ਵ੍ਹਿਸਕੀ ਅਤੇ ਵਾਈਨ ਦੇ ਆਬਕਾਰੀ ਟੈਕਸ ਨੂੰ 225 ਰੁਪਏ ਪ੍ਰਤੀ ਪੀ. ਐੱਲ./ਬੀ. ਐੱਲ. ਤੋਂ ਘਟਾ ਕੇ 75 ਰੁਪਏ ਪ੍ਰਤੀ ਪੀ. ਐੱਲ./ਬੀ. ਐੱਲ. ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਸਮੁੱਚੀ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ : ਮੁੱਖ ਮੰਤਰੀ ਮਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


 


author

Anuradha

Content Editor

Related News