DIG ਦੀ DP ਲੱਗੀ ਫੋਟੋ ਨਾਲ ਕਾਰੋਬਾਰੀ ਨੂੰ ਪਾਕਿਸਤਾਨੀ ਨੰਬਰ ਤੋਂ ਆਈ ਕਾਲ, ਬੇਟੇ ਨੂੰ ਛੱਡਣ ਬਦਲੇ ਮੰਗੀ ਫਿਰੌਤੀ

Sunday, Jul 28, 2024 - 02:48 AM (IST)

DIG ਦੀ DP ਲੱਗੀ ਫੋਟੋ ਨਾਲ ਕਾਰੋਬਾਰੀ ਨੂੰ ਪਾਕਿਸਤਾਨੀ ਨੰਬਰ ਤੋਂ ਆਈ ਕਾਲ, ਬੇਟੇ ਨੂੰ ਛੱਡਣ ਬਦਲੇ ਮੰਗੀ ਫਿਰੌਤੀ

ਲੁਧਿਆਣਾ (ਰਾਜ) - ਸ਼ਹਿਰ ਦੇ ਇਕ ਕਾਰੋਬਾਰੀ ਨੂੰ ਪਾਕਿਸਤਾਨੀ ਨੰਬਰ ਦੇ ਵ੍ਹਟਸਐਪ ਤੋਂ ਕਾਲ ਆਈ। ਡੀ. ਪੀ. ’ਤੇ ਸਾਬਕਾ ਪੁਲਸ ਕਮਿਸ਼ਨਰ ਅਤੇ ਡੀ. ਆਈ. ਜੀ. ਗੁਰਪ੍ਰੀਤ ਸਿੰਘ ਭੁੱਲਰ ਦੀ ਫੋਟੋ ਲੱਗੀ ਹੋਈ ਸੀ। ਕਾਲ ਕਰਨ ਵਾਲਾ ਖੁਦ ਨੂੰ ਲੁਧਿਆਣਾ ਸਿਟੀ ਥਾਣੇ ਦਾ ਏ. ਐੱਸ. ਆਈ. ਦੱਸ ਰਿਹਾ ਸੀ ਅਤੇ ਉਸ ਨੇ ਕਾਰੋਬਾਰੀ ਨੂੰ ਕਿਹਾ ਕਿ ਉਸ ਦਾ ਬੇਟਾ ਉਨ੍ਹਾਂ ਦੇ ਕੋਲ ਹੈ, ਜੇਕਰ ਛੁਡਵਾਉਣਾ ਹੈ ਤਾਂ 50 ਹਜ਼ਾਰ ਰੁਪਏ ਦੇਣੇ ਪੈਣਗੇ। ਇਸ ’ਤੇ ਕਾਰੋਬਾਰੀ ਨੇ ਡਰਦੇ ਹੋਏ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਾਰੋਬਾਰੀ ਦੀ ਕੇਸਰਗੰਜ ਮੰਡੀ ਵਿਚ ਦੁਕਾਨ ਹੈ। 

ਇਹ ਵੀ ਪੜ੍ਹੋ- ਕੋਚਿੰਗ ਸੈਂਟਰ 'ਚ ਭਰਿਆ ਪਾਣੀ, ਕਈ ਵਿਦਿਆਰਥੀ ਲਾਪਤਾ, 2 ਵਿਦਿਆਰਥਣਾਂ ਦੀਆਂ ਮਿਲੀਆਂ ਲਾਸ਼ਾਂ

ਪਹਿਲਾਂ ਉਸ ਨੇ ਪੁੱਛਿਆ ਕਿ ਉਸ ਦਾ ਬੇਟਾ ਕਿੱਥੇ ਹੈ। ਉਸ ਨੇ ਦੱਸਿਆ ਕਿ ਉਹ ਫਗਵਾੜਾ ਵਿਚ ਪੜ੍ਹਦਾ ਹੈ। ਇਸ ’ਤੇ ਕਾਲ ਕਰਨ ਵਾਲਾ ਬੋਲਿਆ ਕਿ ਪੁਲਸ ਨੇ ਉਸ ਦੇ ਬੇਟੇ ਨੂੰ ਫੜ ਲਿਆ ਹੈ। ਉਸ ਦਾ ਬੇਟਾ ਕਤਲ ਤੇ ਲੁੱਟਾਂ-ਖੋਹਾਂ ਕਰਨ ਵਾਲੇ ਮੁਲਜ਼ਮਾਂ ਦੀ ਮਦਦ ਕਰ ਰਿਹਾ ਸੀ, ਜਾਂਚ ਵਿਚ ਉਸ ਨੂੰ ਫੜਿਆ ਹੈ। ਜੇਕਰ ਉਹ ਬੇਟੇ ਨੂੰ ਛੁਡਵਾਉਣਾ ਚਾਹੁੰਦਾ ਹੈ ਤਾਂ 50 ਹਜ਼ਾਰ ਰੁਪਏ ਗੂਗਲ ਪੇ ਕਰ ਦੇਵੇ।

ਇਹ ਵੀ ਪੜ੍ਹੋ- ਅਸ਼ਲੀਲ ਫਿਲਮ ਦੇਖ ਨਾਬਾਲਗ ਨੇ ਟੱਪੀਆਂ ਹੱਦਾਂ, ਸਕੀ ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ, ਫਿਰ ਕਰ 'ਤਾ ਕਤਲ

ਕਾਰੋਬਾਰੀ ਨੇ ਬੇਟੇ ਨਾਲ ਗੱਲ ਕਰਵਾਉਣ ਦੀ ਗੱਲ ਕਹੀ ਤਾਂ ਉਸ ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਾਰੋਬਾਰੀ ਨੇ ਉਸ ਨੂੰ ਗੱਲਾਂ ਵਿਚ ਉਲਝਾ ਕੇ 2 ਘੰਟੇ ਦਾ ਸਮਾਂ ਮੰਗਿਆ ਪਰ ਉਕਤ ਵਿਅਕਤੀ ਉਨ੍ਹਾਂ ਦੇ ਬੇਟੇ ’ਤੇ ਕੇਸ ਦਰਜ ਕਰਨ ਦੀ ਧਮਕੀ ਦੇਣ ਲੱਗਾ। ਬਦਮਾਸ਼ ਨੇ ਉਨ੍ਹਾਂ ਨੂੰ ਕਿਹਾ ਕਿ ਕਾਲ ਨਹੀਂ ਕੱਟਣੀ ਗੱਲ ਕਰਦੇ ਹੋਏ ਹੀ ਪੈਸੇ ਉਸ ਦੇ ਖਾਤੇ ਵਿਚ ਪਾਓ। ਆਪਣਾ ਗੂਗਲ ਪੇ ਸਕੈਨਰ ਪਾਉਣ ਦੀ ਕਹਿ ਕੇ ਉਕਤ ਵਿਅਕਤੀ ਨੇ ਫੋਨ ਕੱਟ ਦਿੱਤਾ।

ਇਹ ਵੀ ਪੜ੍ਹੋ- ਚੱਲਦੀ ਟਰੇਨ ਦੀ ਦੋ ਬੋਗੀਆਂ ਵਿਚਾਲੇ ਨੌਜਵਾਨ ਨੇ ਮਾਰੀ ਛਾਲ, ਹੋਈ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News