ਕੋਰੋਨਾ ਦੀ ਮਾਰ: ਜਲੰਧਰ ਦੇ ਮਸ਼ਹੂਰ ਸ਼ੇਅਰ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ

06/27/2020 2:56:13 PM

ਜਲੰਧਰ (ਮ੍ਰਿਦੁਲ)— ਸ਼ਹਿਰ ਦੇ ਮੰਨੇ-ਪ੍ਰਮੰਨੇ ਸਰਨਾ ਪਰਿਵਾਰ ਦੇ ਘਰ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪ੍ਰਮੁੱਖ ਸ਼ੇਅਰ ਬ੍ਰੋਕਰ ਅਤੇ ਬਿਜ਼ਨੈੱਸਮੈਨ ਮਨੋਜ ਸਰਨਾ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ। ਖ਼ੁਦਕੁਸ਼ੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਮਨੋਜ ਸਰਨਾ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਕਾਫ਼ੀ ਦੇਰ ਤੱਕ ਫੋਨ ਕੀਤਾ ਜਾ ਰਿਹਾ ਸੀ ਪਰ ਉਸ ਵੱਲੋਂ ਫੋਨ ਰਿਸੀਵ ਨਹੀਂ ਕੀਤਾ ਗਿਆ ਹੋਇਆ, ਜਿਸ 'ਤੇ ਉਨ੍ਹਾਂ ਦੇ ਭਰਾ ਸੀ. ਏ. ਦਿਨੇਸ਼ ਸਰਨਾ ਅਤੇ ਭਤੀਜੇ ਨੇ ਜਾ ਕੇ ਜਦੋਂ ਉਨ੍ਹਾਂ ਦੇ ਲਿੰਕ ਰੋਡ ਸਥਿਤ ਮੈਕਸ ਗ੍ਰੋਥ ਨਾਮਕ ਦਫ਼ਤਰ 'ਚ ਵੇਖਿਆ ਤਾਂ ਉਨ੍ਹਾਂ ਦੀ ਲਾਸ਼ ਬਿਜਲੀ ਦੀ ਤਾਰ ਨਾਲ ਲਟਕੀ ਹੋਈ ਮਿਲੀ।

ਮਨੋਜ ਨੂੰ ਤੁਰੰਤ ਹੇਠਾਂ ਉਤਾਰ ਕੇ ਗਲੋਬਲ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਲਿੰਕ ਰੋਡ ਸਥਿਤ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ। ਜਦੋਂ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਾ ਕਿ ਇਹ ਮਨੋਜ ਸਰਨਾ ਨੇ ਖ਼ੁਦਕੁਸ਼ੀ ਕੀਤੀ ਹੈ, ਜੋ ਸ਼ਹਿਰ ਦੇ ਮੰਨੇ-ਪ੍ਰਮੰਨੇ ਫਾਈਨਾਂਸਰ ਅਤੇ ਸ਼ੇਅਰ ਬ੍ਰੋਕਰ ਸਨ।

ਇਹ ਵੀ ਪੜ੍ਹੋ : ਜਲੰਧਰ 'ਚ 12 ਹੋਰ ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ, 700 ਦੇ ਕਰੀਬ ਪੁੱਜਾ ਅੰਕੜਾ

ਭਰਾ ਨੇ ਕਿਹਾ ਘਰੇਲੂ ਝਗੜੇ ਕਰਕੇ ਰਹਿੰਦਾ ਸੀ ਮਨੋਜ ਪਰੇਸ਼ਾਨ  
ਉਨ੍ਹਾਂ ਦੇ ਭਰਾ ਸੀ. ਏ. ਦਿਨੇਸ਼ ਸਰਨਾ ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਕਿਹਾ ਗਿਆ ਹੈ ਕਿ ਉਹ ਘਰੇਲੂ ਅਤੇ ਕਾਰੋਬਾਰੀ ਤੌਰ 'ਤੇ ਕਾਫ਼ੀ ਦੇਰ ਤੋਂ ਪਰੇਸ਼ਾਨ ਚੱਲ ਰਹੇ ਸਨ। ਉਹ ਵੀਰਵਾਰ ਨੂੰ ਸਵੇਰੇ ਰੋਜ਼ ਦੀ ਤਰ੍ਹਾਂ ਆਪਣੇ ਦਫ਼ਤਰ ਗਏ ਸਨ ਪਰ ਵਾਪਸ ਨਹੀਂ ਆਏ ਅਤੇ ਫੋਨ ਵੀ ਨਹੀਂ ਚੁੱਕ ਰਹੇ ਸਨ, ਜਿਸ 'ਤੇ ਉਨ੍ਹਾਂ ਦੇ ਦਫ਼ਤਰ ਜਾ ਕੇ ਵੇਖਿਆ ਤਾਂ ਉਨ੍ਹਾਂ ਦੀ ਲਾਸ਼ ਬਿਜਲੀ ਦੀ ਤਾਰ ਨਾਲ ਬਣੇ ਫਾਹੇ ਨਾਲ ਲਟਕ ਰਹੀ ਸੀ, ਜਿਸ ਤੋਂ ਬਾਅਦ ਪੁਲਸ ਨੂੰ ਫੋਨ 'ਤੇ ਸੂਚਿਤ ਕੀਤਾ ਗਿਆ। ਉਥੇ ਹੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਗਲੋਬਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮ੍ਰਿਤਕ ਘੋਸ਼ਿਤ ਹੋਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ। ਐੱਸ ਐੱਚ. ਓ. ਸੁਰਜੀਤ ਸਿੰਘ ਮੁਤਾਬਕ ਭਰਾ ਦਿਨੇਸ਼ ਸਰਨਾ ਦੇ ਬਿਆਨਾਂ 'ਤੇ ਪੁਲਸ ਨੇ 174 ਦੀ ਕਾਰਵਾਈ ਤਹਿਤ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ।

ਕੋਰੋਨਾ ਵਾਇਰਸ ਕਾਰਨ ਕਾਰੋਬਾਰ ਠੱਪ ਹੋਣ 'ਤੇ ਸ਼ਹਿਰ 'ਚ ਚੌਥੀ ਖੁਦਕੁਸ਼ੀ
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਪੂਰੇ ਪੰਜਾਬ 'ਚ ਕਰੀਬ 3 ਮਹੀਨੇ ਤੱਕ ਲੱਗੇ ਕਰਫਿਊ-ਤਾਲਾਬੰਦੀ ਕਾਰਨ ਜਲੰਧਰ ਸ਼ਹਿਰ 'ਚ ਇਹ ਚੌਥੀ ਖੁਦਕੁਸ਼ੀ ਹੈ। ਇਸ ਤੋਂ ਪਹਿਲਾਂ 2 ਕਾਰੋਬਾਰੀ ਅਤੇ 2 ਵਰਕਰ ਵੀ ਖ਼ੁਦਕੁਸ਼ੀ ਕਰ ਚੁੱਕੇ ਹਨ, ਕਿਉਂਕਿ ਕਈਆਂ ਦੀ ਤਾਲਾਬੰਦੀ ਕਾਰਨ ਨੌਕਰੀ ਚਲੀ ਗਈ ਅਤੇ ਘਰ ਦਾ ਖਰਚ ਕੱਢਣਾ ਮੁਸ਼ਕਲ ਹੋ ਗਿਆ ਸੀ। ਉਥੇ ਹੀ ਕਈ ਵਪਾਰੀਆਂ ਦਾ ਪੈਸਾ ਅਤੇ ਪੇਮੈਂਟ ਸਰਕਲ ਰੁਕ ਜਾਣ ਕਾਰਨ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਫਗਵਾੜਾ ਗੇਟ ਗੋਲੀਕਾਂਡ ਦੀ ਸਾਹਮਣੇ ਆਈ CCTV ਫੁਟੇਜ, ਹਰਿਆਣਾ ਪੁਲਸ ਦੀ ਕਹਾਣੀ ਦਾ ਖੁੱਲ੍ਹਿਆ ਰਾਜ਼


shivani attri

Content Editor

Related News