ਘਾਟੇ ’ਚ ਚੱਲਦੇ ਕਾਰੋਬਾਰ ਤੋਂ ਦੁਖੀ ਵਿਅਕਤੀ ਵੱਲੋਂ ਖ਼ੁਦਕੁਸ਼ੀ

Wednesday, Oct 20, 2021 - 02:40 PM (IST)

ਘਾਟੇ ’ਚ ਚੱਲਦੇ ਕਾਰੋਬਾਰ ਤੋਂ ਦੁਖੀ ਵਿਅਕਤੀ ਵੱਲੋਂ ਖ਼ੁਦਕੁਸ਼ੀ

ਧਨੌਲਾ (ਰਾਈਆਂ,ਰਵਿੰਦਰ) : ਬਰਨਾਲਾ ਦੇ ਇਕ ਸੁਨਿਆਰਾ ਕਾਰੋਬਾਰੀ ਵੱਲੋਂ ਪਿੰਡ ਹਰੀਗੜ੍ਹ ’ਚੋਂ ਲੰਘਦੀ ਕੋਟਲਾ ਬ੍ਰਾਂਚ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੇ ਥਾਣੇਦਾਰ ਗੁਰਦੀਪ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਦੇ ਆਸਥਾ ਕਾਲੋਨੀ ਨਿਵਾਸੀ ਭੌਜ ਰਾਜ ਸਿੰਗਲਾ (55) ਪੁੱਤਰ ਹਰੀ ਰਾਮ ਸਿੰਗਲਾ ਨੇ ਤੜਕਸਾਰ ਹਰੀਗੜ੍ਹ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਜਿਸਦੀ ਲਾਸ਼ ਨੂੰ ਘਟਨਾ ਸਥਾਨ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ਤੋਂ ਪਿੰਡ ਕੁੱਬਿਆ ਨੇੜੇ ਬਰਾਮਦ ਕਰ ਲਿਆ ਗਿਆ ਹੈ।

ਮ੍ਰਿਤਕ ਭੌਜ ਰਾਜ ਸਿੰਗਲਾ ਦੇ ਪੁੱਤਰ ਗੁਰਪ੍ਰੀਤ ਸਿੰਗਲਾ ਨੇ ਦੱਸਿਆ ਕਿ ਉਸਦਾ ਪਿਤਾ ਕਾਰੋਬਾਰੀ ਸਮੱਸਿਆਵਾਂ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸੇ ਪ੍ਰੇਸ਼ਾਨੀ ਕਾਰਨ ਉਨ੍ਹਾਂ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਹੈ। ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ ਹੈ ।


author

Gurminder Singh

Content Editor

Related News