4 ਦਿਨਾਂ ਦੀ ਹੜਤਾਲ ਨਾਲ 13 ਕਰੋੜ ਦਾ ਨੁਕਸਾਨ: ਚਿਤਾਵਨੀ ਰੈਲੀ ਤੋਂ ਬਾਅਦ ਸ਼ੁਰੂ ਹੋਈ ਬੱਸਾਂ ਦੀ ਆਵਾਜਾਈ

Wednesday, Nov 16, 2022 - 02:33 AM (IST)

ਜਲੰਧਰ (ਪੁਨੀਤ) : ਬਟਾਲਾ ਡਿਪੂ ਦੇ ਕੰਡਕਟਰ ਨੂੰ ਬਹਾਲ ਕਰਨ ਉਪਰੰਤ ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਨੇ ਹੜਤਾਲ ਨੂੰ ਵਾਪਸ ਲੈ ਲਿਆ ਹੈ ਅਤੇ 6600 ਤੋਂ ਵੱਧ ਕਰਮਚਾਰੀ ਮੰਗਲਵਾਰ ਕੰਮ ’ਤੇ ਪਰਤ ਆਏ ਹਨ। ਬੰਦ ਪਈਆਂ 3200 ਤੋਂ ਵੱਧ ਬੱਸਾਂ ਚੱਲਣ ਨਾਲ ਯਾਤਰੀਆਂ, ਵਿਭਾਗੀ ਅਧਿਕਾਰੀਆਂ ਅਤੇ ਸਰਕਾਰ ਨੇ ਰਾਹਤ ਦਾ ਸਾਹ ਲਿਆ ਹੈ। ਇਨ੍ਹਾਂ 4 ਦਿਨਾਂ ਦੀ ਹੜਤਾਲ 'ਚ 7 ਹਜ਼ਾਰ ਦੇ ਲਗਭਗ ਕਾਊਂਟਰ ਟਾਈਮ ਮਿਸ ਹੋਣ ਨਾਲ ਵਿਭਾਗ ਨੂੰ 13 ਕਰੋੜ ਤੋਂ ਵੱਧ ਦਾ ਨੁਕਸਾਨ ਝੱਲਣਾ ਪੈ ਚੁੱਕਾ ਹੈ। ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਨੇ ਕਿਹਾ ਕਿ ਉਨ੍ਹਾਂ ਹੜਤਾਲ ਨੂੰ ਮੁਲਤਵੀ ਕੀਤਾ ਹੈ, ਜੇਕਰ ਪੈਂਡਿੰਗ ਮੰਗਾਂ 15 ਦਿਨਾਂ ਦੇ ਅੰਦਰ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋ ਜਾਣਗੇ, ਜਿਸ ਦੇ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ।

ਇਹ ਵੀ ਪੜ੍ਹੋ : ਦੋਸਤ ਦੇ ਵਿਆਹ 'ਚ ਸਾੜ੍ਹੀ ਪਾ ਕੇ ਪਹੁੰਚੇ, ਲਾੜੇ ਨੇ ਦਿੱਤਾ ਕਮਾਲ ਦਾ ਰਿਐਕਸ਼ਨ; ਵੀਡੀਓ ਵਾਇਰਲ

ਪੰਜਾਬ ਭਰ 'ਚ ਡਿਪੂਆਂ ਸਾਹਮਣੇ ਚਿਤਾਵਨੀ ਰੈਲੀ ਕਰਨ ਤੋਂ ਬਾਅਦ 6600 ਦੇ ਲਗਭਗ ਕਰਮਚਾਰੀਆਂ ਨੇ ਡਿਊਟੀ ਜੁਆਇਨ ਕਰ ਲਈ ਹੈ। ਬੱਸਾਂ ਦੀ ਆਵਾਜਾਈ ਸ਼ੁਰੂ ਹੋਣ ਤੋਂ ਬਾਅਦ ਕਾਊਂਟਰਾਂ ’ਤੇ ਯਾਤਰੀਆਂ ਦੀ ਭਾਰੀ ਭੀੜ ਉਮੜੀ ਨਜ਼ਰ ਆਈ। ਇੰਟਰ ਸਟੇਟ ਬੱਸਾਂ ਦੀ ਆਵਾਜਾਈ ਪਿਛਲੇ ਦਿਨਾਂ ਤੋਂ ਠੱਪ ਰਹਿਣ ਕਾਰਨ ਪ੍ਰੇਸ਼ਾਨੀ ਝੱਲ ਰਹੇ ਯਾਤਰੀਆਂ ਨੂੰ ਅੱਜ ਵੀ ਪੂਰੀ ਤਰ੍ਹਾਂ ਰਾਹਤ ਨਹੀਂ ਮਿਲ ਸਕੀ ਕਿਉਂਕਿ ਬੱਸਾਂ ਵਿਚ ਭਾਰੀ ਭੀੜ ਹੋਣ ਕਾਰਨ ਉਨ੍ਹਾਂ ਨੂੰ ਖੜ੍ਹੇ ਹੋ ਕੇ ਸਫਰ ਕਰਨ ’ਤੇ ਮਜਬੂਰ ਹੋਣਾ ਪਿਆ। ਹੜਤਾਲ ਖੁੱਲ੍ਹਦੇ ਹੀ ਪ੍ਰਾਈਵੇਟ ਬੱਸਾਂ ਦੀ ਭੀੜ ਸਰਕਾਰੀ ਬੱਸਾਂ ਵਿਚ ਤਬਦੀਲ ਹੁੰਦੀ ਨਜ਼ਰ ਆਈ।

PunjabKesari

ਇਹ ਵੀ ਪੜ੍ਹੋ : ਸ਼ਿਵ ਸੈਨਾ ਨੇਤਾ ਦੀ ਇਤਰਾਜ਼ਯੋਗ ਸ਼ਬਦਾਵਲੀ ਤੋਂ ਭੜਕੇ ਸਿੱਖ ਸੰਗਠਨਾਂ ਨੇ ਘੇਰਿਆ SSP ਦਫ਼ਤਰ, ਕੀਤੀ ਇਹ ਮੰਗ

ਮੰਗਾਂ ਨਾ ਮੰਨੀਆਂ ਤਾਂ ਦੁਬਾਰਾ ਸ਼ੁਰੂ ਹੋਵੇਗਾ ਸੰਘਰਸ਼ : ਯੂਨੀਅਨ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਕੋਸ਼ਿਸ਼ਾਂ ਸਦਕਾ ਹੜਤਾਲ ਰੱਦ ਹੋ ਗਈ ਹੈ। ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਦੇ ਕਰਮਚਾਰੀਆਂ ਨੇ ਡਿਪੂਆਂ ਸਾਹਮਣੇ ਸਵੇਰੇ ਚਿਤਾਵਨੀ ਰੈਲੀ ਕਰਕੇ ਇਕਜੁੱਟਤਾ ਦਾ ਸਬੂਤ ਦਿੱਤਾ। ਯੂਨੀਅਨ ਦੇ ਸੂਬਾਈ ਬੁਲਾਰੇ ਦਲਜੀਤ ਸਿੰਘ ਜੱਲੇਵਾਲ, ਡਿਪੂ-2 ਦੇ ਪ੍ਰਧਾਨ ਸਤਪਾਲ ਸਿੰਘ ਸੱਤਾ, ਡਿਪੂ-1 ਤੋਂ ਗੁਰਪ੍ਰੀਤ ਸਿੰਘ ਭੁੱਲਰ ਅਤੇ ਬਲਜਿੰਦਰ ਸਿੰਘ ਰਾਠ ਨੇ ਕਿਹਾ ਕਿ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਵੱਲੋਂ 15 ਦਿਨਾਂ ਦੇ ਅੰਦਰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਗਰੀਬ ਦੇ ਖੋਖੇ 'ਚ ਫਟਿਆ ਸਿਲੰਡਰ, ਮਚਿਆ ਭਾਂਬੜ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

ਦਲਜੀਤ ਸਿੰਘ ਨੇ ਕਿਹਾ ਕਿ ਵਿਭਾਗ ਨੇ ਫਿਰੋਜ਼ਪੁਰ ਤੋਂ ਤਬਦੀਲ ਕੀਤੇ ਗਏ ਕਰਮਚਾਰੀਆਂ ਦੀ ਵਾਪਸ ਤਾਇਨਾਤੀ ਲਈ 7 ਦਿਨਾਂ ਦਾ ਸਮਾਂ ਮੰਗਿਆ ਹੈ ਅਤੇ ਸਸਪੈਂਡ ਕਰਮਚਾਰੀ ਨੂੰ ਤੁਰੰਤ ਪ੍ਰਭਾਵ ਨਾਲ ਬਹਾਲ ਕਰ ਦਿੱਤਾ ਗਿਆ ਹੈ। ਸਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਦਿੱਤੇ ਗਏ ਸਮੇਂ ਅੰਦਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਕਰਨ ’ਤੇ ਮਜਬੂਰ ਹੋ ਜਾਣਗੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News