ਜਗਰਾਓਂ ਬਸ ਅੱਡੇ ’ਤੇ ਵਾਪਰਿਆ ਦਰਦਨਾਕ ਹਾਦਸਾ, ਪੰਜਾਬ ਰੋਡਵੇਜ਼ ਦੇ ਟਾਇਰ ਹੇਠਾਂ ਆਈ ਔਰਤ

Tuesday, Sep 19, 2023 - 02:27 PM (IST)

ਜਗਰਾਓਂ ਬਸ ਅੱਡੇ ’ਤੇ ਵਾਪਰਿਆ ਦਰਦਨਾਕ ਹਾਦਸਾ, ਪੰਜਾਬ ਰੋਡਵੇਜ਼ ਦੇ ਟਾਇਰ ਹੇਠਾਂ ਆਈ ਔਰਤ

ਜਗਰਾਓਂ (ਮਾਲਵਾ) : ਪੰਜਾਬ ਰੋਡਵੇਜ਼ ਦੀ ਬੱਸ ਦੇ ਟਾਇਰ ਹੇਠਾਂ ਆ ਕੇ ਇਕ ਔਰਤ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲੀ ਔਰਤ ਦੀ ਮਾਤਾ ਮਨਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਉਹ ਪਿੰਡ ਭੁੱਟਾ ਥਾਣਾ ਡੇਹਲੋਂ ਦੀ ਵਸਨੀਕ ਹੈ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਗੁਰਦੀਪ ਕੌਰ (35) ਬਿਮਾਰ ਹੋਣ ਕਾਰਨ ਦਵਾਈ ਲੈਣ ਲਈ ਉਸ ਦੇ ਨਾਲ ਜਗਰਾਓਂ ਗਈ ਸੀ, ਜਦੋਂ ਉਹ ਦਵਾਈ ਲੈ ਕੇ ਆਪਣੀ ਲੜਕੀ ਨੂੰ ਲੈ ਕੇ ਵਾਪਸ ਲੁਧਿਆਣਾ ਆ ਰਹੀ ਸੀ ਤਾਂ ਬੱਸ ਸਟੈਂਡ ਜਗਰਾਓਂ ਤੋਂ ਬੱਸ ਦੀ ਉਡੀਕ ਕਰ ਰਹੀਆਂ ਸਨ ਅਤੇ ਜਦੋਂ ਬੱਸ ਆਈ ਤਾਂ ਉਸ ਦੀ ਲੜਕੀ ਗੁਰਦੀਪ ਕੌਰ ਨੇ ਬੱਸ ਦੀ ਖਿੜਕੀ ਫੜੀ ਹੋਈ ਸੀ। ਇਸ ਦੌਰਾਨ ਉਸਦਾ ਇਕ ਪੈਰ ਬੱਸ ਦੇ ਅੰਦਰ ਅਤੇ ਦੂਜਾ ਬਾਹਰ ਸੀ।

ਇਸ ਦੌਰਾਨ ਬੱਸ ਡਰਾਈਵਰ ਨੇ ਲਾਪਰਵਾਹੀ ਨਾਲ ਬੱਸ ਭਜਾ ਲਈ। ਇਸ ਕਾਰਨ ਉਸ ਦੀ ਬੇਟੀ ਬੱਸ ਤੋਂ ਹੇਠਾਂ ਡਿੱਗ ਗਈ। ਬੱਸ ’ਚ ਸਵਾਰ ਸਵਾਰੀਆਂ ਨੇ ਕਾਫੀ ਰੌਲਾ ਪਾਇਆ ਤਾਂ ਡਰਾਈਵਰ ਨੇ ਬੱਸ ਨੂੰ ਬੈਕ ਕਰਦੇ ਹੋਏ ਉਨ੍ਹਾਂ ਦੀ ਬੇਟੀ ਨੂੰ ਟਾਇਰ ਹੇਠਾਂ ਦਰੜ ਦਿੱਤਾ। ਬੱਸ ਦਾ ਅਗਲਾ ਟਾਇਰ ਗੁਰਦੀਪ ਕੌਰ ਦੇ ਉਪਰੋਂ ਲੰਘ ਗਿਆ। ਹਾਦਸੇ ਤੋਂ ਬਾਅਦ ਮੁਲਜ਼ਮ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਗੁਰਦੀਪ ਕੌਰ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਜਗਰਾਓਂ ਲਿਜਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਉਹ ਆਪਣੀ ਧੀ ਗੁਰਦੀਪ ਨਾਲ ਡੀ. ਐੱਮ. ਸੀ ਹਸਪਤਾਲ ਪਹੁੰਚੇ। ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਥਾਣਾ ਸਿਟੀ ਜਗਰਾਓਂ ਨੇ ਮੁਲਜ਼ਮ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

 


author

Gurminder Singh

Content Editor

Related News