ਬੱਸ ਸਟੈਂਡ ''ਚ ਆਵਾਰਾਗਰਦੀ ਕੀਤੀ ਤਾਂ ਹੋਵੇਗਾ ਪਰਚਾ ਦਰਜ

06/16/2019 11:21:21 PM

ਜਲੰਧਰ (ਸ਼ੋਰੀ)— ਦੇਰ ਰਾਤ ਆਵਾਰਾਗਰਦੀ ਕਰਨ ਵਾਲਿਆਂ ਲਈ ਬੁਰੀ ਖਬਰ, ਜੇਕਰ ਹੁਣ ਰਾਤ ਨੂੰ ਤੁਸੀਂ ਸ਼ਰਾਬ ਦੇ ਨਸ਼ੇ ਵਿਚ ਬੱਸ ਸਟੈਂਡ ਜਾਂ ਉਸ ਦੇ ਆਲੇ ਦੁਆਲੇ ਇਲਾਕੇ ਵਿਚ ਗੇੜੀ ਲਗਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਖਿਲਾਫ ਪੁਲਸ ਕੇਸ ਦਰਜ ਕਰੇਗੀ।

ਜੀ ਹਾਂ ਬੀਤੀ ਰਾਤ ਥਾਣਾ ਮਾਡਲ ਟਾਉਣ ਦੇ ਐੱਸ.ਐੱਚ.ਓ. ਸੁਰਜੀਤ ਸਿੰਘ ਗਿੱਲ ਨੇ ਪੁਲਸ ਫੋਰਸ ਸਮੇਤ ਬੱਸ ਸਟੈਂਡ 'ਚ ਛਾਪੇਮਾਰੀ ਕੀਤੀ। ਪੁਲਸ ਨੂੰ ਦੇਖ ਕੇ ਕਈ ਆਵਾਰਾਗਰਦੀ ਕਰਨ ਵਾਲੇ ਮੌਕੇ ਤੋਂ ਖਿਸਕ ਗਏ। ਇੰਸਪੈਕਟਰ ਸੁਰਜੀਤ ਸਿੰਘ ਨੇ ਢਾਬਿਆਂ ਵਾਲਿਆਂ ਨੂੰ ਕਿਹਾ ਕਿ ਰਾਤ ਨੂੰ ਸ਼ੱਕੀ ਲੋਕ ਜੇਕਰ ਉਨ੍ਹਾਂ ਦੇ ਢਾਬੇ 'ਤੇ ਖਾਣਾ ਖਾਣ ਆਉਂਦੇ ਹਨ ਤਾਂ ਉਹ ਪੁਲਸ ਨੂੰ ਸੂਚਨਾ ਦੇਣ ਤਾਂ ਜੋ ਇਲਾਕੇ ਵਿਚ ਕੋਈ ਅਪਰਾਧੀ ਘਟਨਾ ਨਾ ਘੱਟ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਕਿੰਗ ਵਿਚ ਤਾਇਨਾਤ ਕਰਿੰਦਿਆਂ ਨੂੰ ਕਿਹਾ ਕਿ ਬੱਸ ਸਟੈਂਡ ਵਿਚ ਆਉਣ ਵਾਲੇ ਵਾਹਨਾਂ ਦੇ ਨੰਬਰ ਨੋਟ ਕਰਕੇ ਉਹ ਆਪਣੇ ਕੋਲ ਰੱਖਣ ਅਤੇ ਨਾਲ ਹੀ ਗਲਤ ਲੋਕਾਂ ਨੂੰ ਬੱਸ ਸਟੈਂਡ ਵਿਚ ਬੈਠਣ ਤੋਂ ਰੋਕਣ ਲਈ ਪ੍ਰਾਈਵੇਟ ਸੁਰੱਖਿਆ ਕਰਮਚਾਰੀਆਂ ਜਾਂ ਫਿਰ ਪੁਲਸ ਦੀ ਮਦਦ ਲੈਣ।

ਇਸ ਦੇ ਨਾਲ ਇੰਸਪੈਕਟਰ ਸੁਰਜੀਤ ਸਿੰਘ ਨੇ ਪੁਲਸ ਜਵਾਨਾਂ ਨੂੰ ਕਿਹਾ ਕਿ ਪੂਰੇ ਇਲਾਕੇ ਵਿਚ ਰਾਤ ਨੂੰ ਉਹ ਗਸ਼ਤ ਵਧੀਆ ਤਰੀਕੇ ਨਾਲ ਕਰੇ ਤਾਂ ਜੋ ਲੁੱਟ, ਚੋਰੀ ਆਦਿ ਦੀਆਂ ਵਾਰਦਾਤਾਂ ਵਿਚ ਕਮੀ ਆ ਸਕੇ। ਉਥੇ ਐੱਸ. ਐੱਚ. ਓ. ਸੁਰਜੀਤ ਸਿੰਘ ਨੇ ਕਿਹਾ ਕਿ ਜੋ ਲੋਕ ਬਿਨਾਂ ਮਤਲਬ ਰਾਤ ਨੂੰ ਬੱਸ ਸਟੈਂਡ ਵਿਚ ਵਿਚ ਆਵਾਰਾਗਰਦੀ ਕਰਨ ਆਉਂਦੇ ਹਨ ਜੇਕਰ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਤਾਂ ਉਨ੍ਹਾਂ ਦੇ ਖਿਲਾਫ ਆਵਾਰਾਗਰਦੀ ਦਾ ਕੇਸ ਦਰਜ ਕੀਤਾ ਜਾਵੇਗਾ ਅਤੇ ਕਿਸੇ ਤਰ੍ਹਾਂ ਦੀ ਕੋਈ ਸਿਫਾਰਿਸ਼ ਨਹੀਂ ਸੁਣੀ ਜਾਵੇਗੀ।

ਘੱਟ ਹੋਇਆ ਨਕਲੀ ਕਿੰਨਰਾ ਦਾ ਗ੍ਰਾਫ
ਧਿਆਨ ਰਹੇ ਹੈ ਕਿ ਬੱਸ ਸਟੈਂਡ ਕੰਪਲੈਕਸ ਵਿਚ ਰਾਤ ਨੂੰ ਕੁਝ ਨੌਜਵਾਨ ਨਕਲੀ ਕਿੰਨਰ ਬਣ ਕੇ ਘੁੰਮਦੇ ਹਨ ਅਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਪਰ ਪੁਲਸ ਦੀ ਸਖਤੀ ਦੇ ਕਾਰਨ ਹੁਣ ਨਕਲੀ ਕਿੰਨਰਾਂ ਦੇ ਘੁੰਮਣ ਦਾ ਗ੍ਰਾਫ ਕਾਫੀ ਘੱਟ ਹੋ ਚੁੱਕਾ ਹੈ। ਇੰਨ੍ਹਾਂ ਹੀ ਨਹੀਂ ਬੱਸ ਸਟੈਂਡ ਵਿਚ ਕਾਂਰਾਂ ਵਿਚ ਪੈੱਗ ਲਗਾਉਣ ਦੇ ਸ਼ੌਕੀਨਾਂ 'ਤੇ ਵੀ ਪੁਲਸ ਨੇ ਜਦੋਂ ਤੋਂ ਸ਼ਿਕੰਜਾ ਕੱਸਿਆ ਤਾਂ ਉਦੋਂ ਤੋਂ ਜਿਥੇ ਪੈਗ ਲੱਗਣੇ ਬੰਦ ਹੋ ਚੁੱਕੇ ਹਨ, ਨਹੀਂ ਤਾਂ ਇਕ ਸਮਾਂ ਹੁੰਦਾ ਸੀ ਜਿਥੇ ਲੋਕ ਕਾਰਾਂ ਵਿਚ ਗਾਣੇ ਉੱਚੀ ਆਵਾਜ ਵਿਚ ਲਗਾ ਕੇ ਪੈੱਗ ਲਗਾ ਕੇ ਲੋਕਾਂ ਨਾਲ ਝਗੜਾ ਤੇ ਕੁੱਟਮਾਰ ਤੱਕ ਕਰਦੇ ਸੀ।


Baljit Singh

Content Editor

Related News