ਬਰਨਾਲਾ : ਬੱਸ ਸਟੈਂਡ ਨੇੜੇ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ

Saturday, Aug 29, 2020 - 06:49 PM (IST)

ਬਰਨਾਲਾ : ਬੱਸ ਸਟੈਂਡ ਨੇੜੇ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ

ਬਰਨਾਲਾ (ਮੱਘਰ ਪੁਰੀ) : ਸ਼ਹਿਰ ਦੇ ਬੱਸ ਸਟੈਂਡ ਨੇੜੇ ਸ਼ਨੀਦੇਵ ਮੰਦਿਰ ਵਾਲੀ ਗਲੀ 'ਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਇਕ ਜੁੱਤੀਆਂ ਬਣਾਉਣ ਵਾਲੇ ਕਾਰੀਗਰ ਦਾ ਉਸਦੇ ਸਾਥੀ ਨੇ ਹੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁੰਮਟੀ ਪਿੰਡ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਸ਼ਨੀਦੇਵ ਮੰਦਿਰ ਵਾਲੀ ਗਲੀ 'ਚ ਰਘਵੀਰ ਸਿੰਘ ਪੁੱਤਰ ਜੰਗ ਸਿੰਘ ਦਾ ਮਕਾਨ ਕਿਰਾਏ 'ਤੇ ਲੈ ਕੇ ਜੁੱਤੀਆ ਬਣਾਉਣ ਲਈ ਲਿਆ ਹੋਇਆ ਸੀ। ਮਕਾਨ 'ਚ ਦੋ ਕਾਰੀਗਰ ਅਮਰ ਚੰਦ ਵਾਸੀ ਸੈਣੀਪੁਰਾ ਜ਼ਿਲ੍ਹਾ ਰੋਹਤਕ, ਹਰਿਆਣਾ ਅਤੇ ਸੁਦਾਨੰਦ ਵਾਸੀ ਲੁਧਿਆਣਾ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸੀ। ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੀ ਸੂਚਨਾ ਸੁਦਾਨੰਦ ਨੇ ਜਰਨੈਲ ਸਿੰਘ ਨੂੰ ਫੋਨ 'ਤੇ ਦਿੱਤੀ ਜਦੋਂ ਜਰਨੈਲ ਨੇ ਆ ਕੇ ਦੇਖਿਆ ਤਾਂ ਮਕਾਨ ਅੰਦਰ ਅਮਰ ਚੰਦ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਜਦਕਿ ਸੁਦਾਨੰਦ ਫਰਾਰ ਹੋ ਚੁੱਕਾ ਸੀ।

ਇਹ ਵੀ ਪੜ੍ਹੋ :  ਮਸ਼ਹੂਰ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਮੌਤ ਨੇ ਫੈਲਾਈ ਸਨਸਨੀ, ਚਾਚੇ ਨੇ ਬਿਆਨ ਕੀਤਾ ਪੂਰਾ ਸੱਚ

ਥਾਣਾ ਸਿਟੀ ਇਕ ਦੇ ਐੱਸ. ਐੱਚ.ਓ.ੳਇੰਸਪੈਕਟਰ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਵਿਖੇ ਰੱਖ ਦਿੱਤੀ ਹੈ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ :  ਹਵਸ 'ਚ ਅੰਨ੍ਹਾ ਹੋਇਆ ਪਿਓ, ਅੱਧੀ ਰਾਤ ਨੂੰ ਧੀ ਨਾਲ ਕੀਤੀ ਕਰਤੂਤ ਨੇ ਮਾਂ ਦੇ ਵੀ ਉਡਾਏ ਹੋਸ਼


author

Gurminder Singh

Content Editor

Related News