ਅਫਵਾਹਾਂ ਦਾ ਬਾਜ਼ਾਰ ਗਰਮ : ਦਿੱਲੀ ਏਅਰਪੋਰਟ ਸਮੇਤ ਸਾਰੇ ਰੂਟਾਂ ’ਤੇ ਚੱਲ ਰਹੀ 100 ਫੀਸਦੀ ਬੱਸ ਸਰਵਿਸ

Monday, Mar 20, 2023 - 12:44 PM (IST)

ਅਫਵਾਹਾਂ ਦਾ ਬਾਜ਼ਾਰ ਗਰਮ : ਦਿੱਲੀ ਏਅਰਪੋਰਟ ਸਮੇਤ ਸਾਰੇ ਰੂਟਾਂ ’ਤੇ ਚੱਲ ਰਹੀ 100 ਫੀਸਦੀ ਬੱਸ ਸਰਵਿਸ

ਜਲੰਧਰ (ਪੁਨੀਤ) : ਟਰਾਂਸਪੋਰਟ ਵਿਭਾਗ ਵਲੋਂ ਕਿਸੇ ਵੀ ਰੂਟ ’ਤੇ ਬੱਸਾਂ ਦੀ ਸਰਵਿਸ ’ਤੇ ਕੋਈ ਰੋਕ ਨਹੀਂ ਲਾਈ ਗਈ ਹੈ। ਇਸ ਲਈ ਯਾਤਰਾ ’ਤੇ ਜਾਣ ਵਾਲੇ ਲੋਕਾਂ ਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ। ਦਿੱਲੀ ਏਅਰਪੋਰਟ ਸਮੇਤ ਸਾਰੇ ਰੂਟਾਂ ’ਤੇ 100 ਫੀਸਦੀ ਬੱਸ ਸਰਵਿਸ ਚੱਲ ਰਹੀ ਹੈ। ਸ਼ਾਹਕੋਟ ਪੁਲਸ ਵਲੋਂ ਕੀਤੀ ਗਈ ਕਾਰਵਾਈ ਕਾਰਨ ਰੂਟ ਬੰਦ ਹੋਣ ਬਾਰੇ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ ਪਰ ਸੱਚਾਈ ਇਹ ਹੈ ਕਿ ਸ਼ਾਹਕੋਟ-ਨਕੋਦਰ ਰੂਟ ’ਤੇ ਬੱਸਾਂ ਸਮੇਤ ਆਮ ਜਨਤਾ ਦੇ ਜਾਣ ’ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ। ਇਸ ਰੂਟ ’ਤੇ ਬੱਸਾਂ ਦੀ ਆਵਾਜਾਈ ਰੁਟੀਨ ’ਚ ਚਲਾਈ ਜਾ ਰਹੀ ਹੈ। ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋਣ ਕਾਰਨ ਅੱਜ ਰੁਟੀਨ ਮੁਤਾਬਕ ਆਉਣ ਵਾਲੇ ਯਾਤਰੀਆਂ ਦੀ ਗਿਣਤੀ ’ਚ ਕਮੀ ਦੇਖਣ ਨੂੰ ਮਿਲੀ। ਬੱਸਾਂ ਸਬੰਧੀ ਜਾਣਕਾਰੀ ਲਈ ਹੈਲਪਲਾਈਨ ਨੰਬਰ ’ਤੇ ਅੱਜ ਸਵੇਰ ਤੋਂ ਘੰਟੀਆਂ ਵੱਜਦੀਆਂ ਰਹੀਆਂ, ਕਾਊਂਟਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਅੱਜ ਬਹੁਤ ਫੋਨ ਕਾਲ ਪ੍ਰਾਪਤ ਹੋਈਆਂ। ਲੋਕ ਸਫਰ ’ਤੇ ਜਾਣ ਤੋਂ ਪਹਿਲਾਂ ਬੱਸਾਂ ਦੀ ਆਵਾਜਈ ਬਾਰੇ ਜਾਣਕਾਰੀ ਯਕੀਨੀ ਕਰ ਰਹੇ ਹਨ। ਪੰਜਾਬ ਦੀਆਂ ਸਰਕਾਰੀ ਬੱਸਾਂ ਤੋਂ ਇਲਾਵਾ ਦੂਸਰੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਦੀ ਆਵਾਜਾਈ ਵੀ ਰੈਗੂਲਰ ਚੱਲ ਰਹੀ ਹੈ। ਹਿਮਾਚਲ, ਹਰਿਆਣਾ, ਜੰਮੂ-ਕਸ਼ਮੀਰ ਸਮੇਤ ਸਾਰੇ ਸੂਬਿਆਂ ਦੀ ਇੰਟਰਸਟੇਟ ਬੱਸ ਸਰਵਿਸ ਪੰਜਾਬ ’ਚ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੈੱਡ ਆਫਿਸ ਤੋਂ ਬੱਸਾਂ ਦੀ ਆਵਾਜਾਈ ਘੱਟ ਕਰਨ ਜਾਂ ਕਿਸੇ ਰੂਟ ’ਤੇ ਆਵਾਜਾਈ ਰੋਕਣ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। ਹਰੇਕ ਡਿਪੂ ਵੱਲੋਂ ਆਪਣੇ ਨਿਰਧਾਰਿਤ ਰੂਟ ਚਲਾਏ ਜਾ ਰਹੇ ਹਨ। ਸੋਮਵਾਰ ਨੂੰ ਵੀ ਬੱਸਾਂ ਦਾ ਸੰਚਾਲਨ ਰੈਗੂਲਰ ਕਰਵਾਇਆ ਜਾਵੇਗਾ। ਉੱਥੇ ਹੀ ਸ਼ਾਮ ਦੇ ਸਮੇਂ ਅੰਮ੍ਰਿਤਸਰ ਅਤੇ ਤਰਨਤਾਰਨ ਰੂਟ ’ਤੇ ਜਾਣ ਵਾਲੇ ਰੂਟ ’ਚ ਯਾਤਰੀਆਂ ਦੀ ਗਿਣਤੀ ਬਹੁਤ ਵਧ ਦੇਖੀ ਗਈ, ਸਾਰਾ ਦਿਨ ਮਾਹੌਲ ਦੀ ਜਾਣਕਾਰੀ ਜੁਟਾਉਣ ਵਾਲੇ ਲੋਕ ਸ਼ਾਮ ਨੂੰ ਘਰਾਂ ਤੋਂ ਬਾਹਰ ਨਿਕਲੇ, ਜਿਸ ਤੋਂ ਬਾਅਦ 4 ਵਜੇ ਤੋਂ ਬਾਅਦ ਬੱਸ ਅੱਡੇ ’ਚ ਭੀੜ ਵਧੀ। ਇਕਦਮ ਕਈ ਰੂਟਾਂ ਦੀਆਂ ਬੱਸਾਂ ’ਚ ਭਾਰੀ ਭੀੜ ਦੇਖਣ ਨੂੰ ਮਿਲੀ, ਕਿਉਂਕਿ ਯਾਤਰੀਆਂ ਅਗਲੀ ਬੱਸ ਦੀ ਉਡੀਕ ਕਰ ਕੇ ਸਮਾਂ ਗਵਾਉਣਾ ਨਹੀਂ ਚਾਹੁੰਦੇ ਸਨ।

ਇਹ ਵੀ ਪੜ੍ਹੋ : ਕੈਨੇਡਾ ਸਰਕਾਰ ਵੱਲੋਂ 700 ਬੱਚਿਆਂ ਨੂੰ ਡਿਪੋਰਟ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ 2 ਕੰਸਲਟੈਂਸੀ ਏਜੰਟਾਂ ਦੇ ਲਾਇਸੈਂਸ ਕੀਤੇ ਸਸਪੈਂਡ

ਪ੍ਰਾਈਵੇਟ ਬੱਸਾਂ ਦੀ ਆਵਾਜਾਈ ’ਚ ਆਈ ਕਮੀ
ਘਟਨਾਕ੍ਰਮ ਕਾਰਨ ਪ੍ਰਾਈਵੇਟ ਬੱਸਾਂ ਨੇ ਆਪਣਾ ਆਵਾਜਾਈ ਘੱਟ ਕੀਤੀ, ਕਿਉਂਕਿ ਜਦ ਵੀ ਯਾਤਰੀਆਂ ਦੀ ਗਿਣਤੀ ’ਚ ਕਮੀ ਰਹਿੰਦੀ ਹੈ ਤਾਂ ਪ੍ਰਾਈਵੇਟ ਟਰਾਂਸਪੋਟਰਜ਼ ਰੂਟ ਘਟਾ ਦਿੰਦੇ ਹਨ। ਇਸ ਕਾਰਨ ਅੱਜ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ਦੇ ਆਵਾਜਾਈ ’ਚ ਕਮੀ ਦੇਖਣ ਨੂੰ ਮਿਲੀ। ਪ੍ਰਾਈਵੇਟ ਟਰਾਂਸਪੋਰਟਰਜ਼ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਰੁਟੀਨ ਵਾਂਗ ਆਵਾਜਾਈ ਹੋਵੇਗੀ। ਹਰੇਕ ਐਤਵਾਰ ਨੂੰ ਉਨ੍ਹਾਂ ਦਾ ਆਵਾਜਾਈ ਘੱਟ ਹੀ ਰਹਿੰਦੀ ਹੈ।

ਦਿੱਲੀ ਵੋਲਵੇ ’ਚ ਆਸਾਨੀ ਨਾਲ ਮੁਹੱਈਆਂ ਹੋਈਆਂ ਸੀਟਾਂ
ਦਿੱਲੀ ਏਅਰਪੋਰਟ ਜਾਣ ਵਾਲੀ ਵੋਲਵੋ ’ਚ ਸਫਰ ਕਰਨ ਵਾਲੇ ਯਾਤਰੀ ਆਨਲਾਈਨ ਟਿਕਟਾਂ ਬੁੱਕ ਕਰਵਾ ਲੈਂਦੇ ਹਨ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ। ਦਿੱਲੀ ਏਅਰਪੋਰਟ ਜਾਣ ਵਾਲੀਆਂ ਬੱਸਾਂ ’ਚ ਸੀਟਾਂ ਮਿਲਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ ਪਰ ਅੱਜ ਦਿੱਲੀ ਜਾਣ ਵਾਲੀ ਵੋਲਵੇ ’ਚ ਆਸਾਨੀ ਨਾਲ ਸੀਟਾਂ ਉਪਲਬੱਧ ਹੁੰਦੀਆਂ ਦੇਖੀਆਂ ਗਈਆਂ।

ਇਹ ਵੀ ਪੜ੍ਹੋ : ਸਾਵਧਾਨ! ਸੋਸ਼ਲ ਮੀਡੀਆ ਦੀ ਖੋਖਲੀ ਚਮਕ ਤੋਂ ਦੂਰ ਰਹਿਣ ਨੌਜਵਾਨ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News