ਨੈਸ਼ਨਲ ਹਾਈਵੇ ''ਤੇ ਵੱਛੇ ਨੂੰ ਬਚਾਉਂਦੇ ਸਮੇਂ ਬੱਸ ਪਲਟੀ, 9 ਸਵਾਰੀਆਂ ਜ਼ਖ਼ਮੀ

Tuesday, Aug 15, 2017 - 12:09 AM (IST)

ਸੁਜਾਨਪੁਰ,   (ਜੋਤੀ/ਬਖਸ਼ੀ)-  ਅੱਜ ਸਵੇਰੇ 3.30 ਵਜੇ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਡਿਫੈਂਸ ਚੌਕ ਨਜ਼ਦੀਕ ਅਚਾਨਕ ਇਕ ਬੱਸ ਜੇ ਕੇ 02 ਏ ਕਿਊ 6149 ਦੇ ਸਾਹਮਣੇ ਵੱਛਾ ਆਉਣ ਨਾਲ ਬੱਸ ਦਾ ਸੰਤੁਲਨ ਵਿਗੜ ਜਾਣ 'ਤੇ ਬੱਸ ਪਲਟ ਗਈ, ਜਿਸ ਨਾਲ ਬੱਸ ਵਿਚ ਸਵਾਰ 9 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦੀ ਪਛਾਣ ਚੰਦਰ ਪ੍ਰਕਾਸ਼ (22) ਵਾਸੀ ਬੀਕਾਨੇਰ, ਬਾਨਦੇਵ (34) ਵਾਸੀ ਚੰਡੀਗੜ੍ਹ, ਪ੍ਰਵੀਨ ਖੱਤਰੀ (30) ਵਾਸੀ ਲੁਧਿਆਣਾ ਦੇ ਰੂਪ 'ਚ ਹੋਈ। ਇਸ ਤੋਂ ਇਲਾਵਾ ਹਾਦਸੇ 'ਚ ਸੁਖਵਿੰਦਰ ਕੁਮਾਰ, ਜਤਿੰਦਰ ਕੁਮਾਰ, ਸੰਦੀਪ ਸ਼ਰਮਾ, ਗੋਰਖ ਸ਼ਰਮਾ, ਪਾਰਸ ਗਰਗ, ਵਾਸੂਦੇਵ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਏ. ਐੱਸ. ਆਈ. ਦੀਪਕ ਕੁਮਾਰ ਨੇ ਦੱਸਿਆ ਕਿ ਬੱਸ ਕੱਟੜਾ ਤੋਂ ਲੁਧਿਆਣਾ ਜਾ ਰਹੀ ਸੀ ਕਿ ਅਚਾਨਕ ਵੱਛਾ ਅੱਗੇ ਆਉਣ ਨਾਲ ਉਸ ਨੂੰ ਬਚਾਉਣ ਸਮੇਂ ਹਾਦਸਾ ਹੋ ਗਿਆ ਅਤੇ ਬੱਸ ਪਲਟ ਗਈ। ਉਨ੍ਹਾਂ ਕਿਹਾ ਕਿ ਬੱਸ ਚਾਲਕ ਤੇ ਕਲੀਨਰ ਮੌਕੇ ਤੋਂ ਫਰਾਰ ਹੋ ਗਏ। ਹਾਈਵੇ ਪਟਰੋਲਿੰਗ ਕਰਮਚਾਰੀਆਂ ਨੇ ਵੱਛੇ ਨੂੰ ਵਿਸ਼ੇਸ਼ ਤੌਰ 'ਤੇ ਮੱਲ੍ਹਮ ਪੱਟੀ ਕਰ ਕੇ ਉਸ ਨੂੰ ਵੀ ਇਲਾਜ ਲਈ ਸੁਜਾਨਪੁਰ ਸਥਿਤ ਗਊਸ਼ਾਲਾ ਵਿਚ ਛੱਡ ਦਿੱਤਾ, ਜਿਥੇ ਸਮਾਜ ਸੇਵਕ ਪਵਨ ਕੁਮਾਰ ਮਾਮੂਨ ਤੇ ਅਨਿਲ ਸ਼ਰਮਾ ਹੈਪੀ ਤੇ ਗਊਸ਼ਾਲਾ ਦੇ ਪ੍ਰਧਾਨ ਸੁਰੇਸ਼ ਚੌਹਾਨ ਨੇ ਮੌਕੇ 'ਤੇ ਵੱਛੇ ਦਾ ਇਲਾਜ ਸ਼ੁਰੂ ਕਰ ਦਿੱਤਾ। 


Related News