ਬੱਸ ’ਚ ਦੋਸਤ ਨਾਲ ਹੋਈ ਤਕਰਾਰ ਤੋਂ ਬਾਅਦ ਕੁੜੀ ਨੇ ਨਿਗਲਿਆ ਜ਼ਹਿਰ, ਮੌਤ

Tuesday, Feb 09, 2021 - 11:56 AM (IST)

ਬੱਸ ’ਚ ਦੋਸਤ ਨਾਲ ਹੋਈ ਤਕਰਾਰ ਤੋਂ ਬਾਅਦ ਕੁੜੀ ਨੇ ਨਿਗਲਿਆ ਜ਼ਹਿਰ, ਮੌਤ

ਸਮਾਣਾ (ਦਰਦ) - ਬੱਸ ’ਚ ਸਫਰ ਕਰਦੇ ਸਮੇਂ ਵਿਆਹ ਕਰਵਾਉਣ ਨੂੰ ਲੈ ਕੇ ਦੋਸਤ ਨਾਲ ਤਕਰਾਰਬਾਜ਼ੀ ਤੋਂ ਬਾਅਦ ਇਕ ਕੁੜੀ ਵਲੋਂ ਜ਼ਹਿਰੀਲੀ ਚੀਜ਼ ਨਿਗਲ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਸਾਰ ਮੌਕੇ ’ਤੇ ਪੁੱਜੀ ਪੁਲਸ ਨੇ ਕੁੜੀ ਦੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਪ੍ਰੇਮ ਸਬੰਧਾਂ ’ਚ ਰੋੜਾ ਬਣੇ ਪਤੀ ਦਾ ਆਸ਼ਕ ਨਾਲ ਮਿਲ ਪਤਨੀ ਨੇ ਕੀਤਾ ਸੀ ਕਤਲ

ਥਾਣਾ ਸਦਰ ਦੇ ਏ. ਐੱਸ. ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਪ੍ਰਦੀਪ ਕੌਰ (25) ਪੁੱਤਰੀ ਸ਼ੁੱਕਰਪਾਲ ਸਿੰਘ ਨਿਵਾਸੀ ਬੁਢਲਾਡਾ (ਮਾਨਸਾ) ਦੀ ਛੋਟੀ ਭੈਣ ਅਕਵਿੰਦਰ ਕੌਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਹ ਡੇਰਾ ਬੱਸੀ ਸਥਿਤ ਇਕ ਕਾਲਜ ’ਚ ਟੂਰਿਜ਼ਮ ਦਾ ਕੋਰਸ ਕਰ ਰਹੀ ਹੈ। ਬੀਤੀ 6 ਫਰਵਰੀ ਨੂੰ ਉਸ ਦੀ ਭੈਣ ਪ੍ਰਦੀਪ ਕੌਰ ਆਪਣੇ ਦੋਸਤ ਮੱਖਣ ਸਿੰਘ ਨਿਵਾਸੀ ਪਿੰਡ ਦਾਤੇਵਾਲ ਨਾਲ ਉਸ ਨੂੰ ਮਿਲਣ ਆਈ ਸੀ। ਇਸ ਤੋਂ ਬਾਅਦ ਉਹ ਤਿੰਨੇ ਆਪਣੇ ਘਰ ਬੁਢਲਾਡਾ ਲਈ ਚੱਲ ਪਏ।

ਪੜ੍ਹੋ ਇਹ ਵੀ ਖ਼ਬਰ - ਨਵੀਂ ਜ਼ਿਲ੍ਹਾ ਜੇਲ ’ਚ ਖੂਨੀ ਝੜਪ : ਹਵਾਲਾਤੀ ਨੇ ਕੈਦੀ ’ਤੇ ਹਮਲਾ ਕਰ ਕੀਤਾ ਲਹੂ-ਲੁਹਾਨ

ਦੁਪਹਿਰ ਬਾਅਦ ਬੱਸ ਰਾਹੀਂ ਪਟਿਆਲਾ ਤੋਂ ਬੁਢਲਾਡਾ ਵੱਲ ਜਾਂਦੇ ਸਮੇਂ ਸਮਾਣਾ ਟੋਲ ਬੈਰੀਅਰ ਨੇੜੇ ਉਸ ਦੀ ਭੈਣ ਅਤੇ ਮੱਖਣ ਸਿੰਘ ਵਿਚਕਾਰ ਵਿਆਹ ਕਰਵਾਉਣ ਨੂੰ ਲੈ ਕੇ ਆਪਸੀ ਤਕਰਾਰ ਕਾਫ਼ੀ ਵੱਧ ਗਈ। ਉਸ ਦੀ ਭੈਣ ਪ੍ਰਦੀਪ ਕੌਰ ਨੇ ਤੰਗ ਆ ਕੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਅਤੇ ਉਲਟੀਆਂ ਕਰਨ ਲੱਗੀ। ਇਸ ਤੋਂ ਬਾਅਦ ਬੱਸ ਕੰਡਕਟਰ ਵੱਲੋਂ ਉਨ੍ਹਾਂ ਨੂੰ ਬੱਸ ਤੋਂ ਉਤਾਰ ਕੇ ਇਲਾਜ ਲਈ ਟੋਲ ਬੈਰੀਅਰ ਦੀ ਐਂਬੂਲੈਂਸ ’ਚ ਹਸਪਤਾਲ ਭੇਜ ਦਿੱਤਾ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾ ਦੀ ਭੈਣ ਅਕਵਿੰਦਰ ਕੌਰ ਦੀ ਸ਼ਿਕਾਇਤ ’ਤੇ ਮੱਖਣ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਪਰਿਵਾਰ ਹਵਾਲੇ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ: ਦਰਿਆ ’ਚ ਛਾਲ ਮਾਰ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਕਿਹਾ- ‘ਮੋਦੀ ਨਾਲ ਕਰਾਓ ਮੇਰੀ ਗੱਲ’


author

rajwinder kaur

Content Editor

Related News