ਬੱਸ ਦੀ ਲਪੇਟ ''ਚ ਆਉਣ ਨਾਲ ਸਕੂਟਰ ਸਵਾਰ ਦੀ ਮੌਤ

08/21/2016 4:15:47 PM

ਮੋਗਾ (ਆਜ਼ਾਦ)— ਬੁਘੀਪੁਰਾ ਬਾਈਪਾਸ ਦੇ ਨੇੜੇ ਤੇਜ਼ ਰਫਤਾਰ ਬੱਸ ਦੀ ਲਪੇਟ ਵਿਚ ਆ ਕੇ ਮੋਟਰਸਾਈਕਲ ਸਵਾਰ ਕੇਵਲ ਸਿੰਘ ਪੁੱਤਰ ਦਿਲੀਪ ਸਿੰਘ ਨਿਵਾਸੀ ਅਲੀਪੁਰ ਬਸਤੀ ਮੋਗਾ ਦੀ ਮੌਤ ਹੋ ਗਈ, ਇਸ ਸਬੰਧ ਵਿਚ ਮ੍ਰਿਤਕ ਦੇ ਭਰਾ ਮਲਕੀਤ ਸਿੰਘ ਦੇ ਬਿਆਨਾਂ ''ਤੇ ਅਣਪਛਾਤੇ ਬੱਸ ਚਾਲਕ ਖਿਲਾਫ਼ ਥਾਣਾ ਮਹਿਣਾ ''ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਗਸੀਰ ਸਿੰਘ ਧੱਲੇਕੇ ਕਰ ਰਹੇ ਹਨ।
ਮ੍ਰਿਤਕ ਦੇ ਭਰਾ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਭਰਾ ਕੇਵਲ ਸਿੰਘ ਸਕੂਟਰ ''ਤੇ ਅਜੀਤਵਾਲ ਤੋਂ ਮੋਗਾ ਵੱਲ ਆ ਰਿਹਾ ਸੀ। ਜਦੋਂ ਉਹ ਕਿੰਗਡਮ ਹੋਟਲ ਦੇ ਕੋਲ ਪੁੱਜਾ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਬੱਸ ਨੇ ਉਸ ਨੂੰ ਟੱਕਰ ਮਾਰੀ, ਜਿਸ ਦੌਰਾਨ ਉਸਦੀ ਘਟਨਾ ਸਥਾਨ ''ਤੇ ਹੀ ਮੌਤ ਹੋ ਗਈ ਅਤੇ ਸਕੂਟਰ ਵੀ ਟੁੱਟ ਗਿਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।


Gurminder Singh

Content Editor

Related News