ਬੱਸ ਦੀ ਫੇਟ ਵੱਜਣ ਕਾਰਨ ਸਕੂਲੀ ਬੱਚੀਆਂ ਨਾਲ ਭਰਿਆ ਆਟੋ ਨਹਿਰ ’ਚ ਡਿੱਗਾ, ਵਾਲ-ਵਾਲ ਬਚੇ ਬੱਚੇ

Friday, Nov 26, 2021 - 01:20 PM (IST)

ਬੱਸ ਦੀ ਫੇਟ ਵੱਜਣ ਕਾਰਨ ਸਕੂਲੀ ਬੱਚੀਆਂ ਨਾਲ ਭਰਿਆ ਆਟੋ ਨਹਿਰ ’ਚ ਡਿੱਗਾ, ਵਾਲ-ਵਾਲ ਬਚੇ ਬੱਚੇ

ਗੁਰਦਾਸਪੁਰ (ਗੁਰਪ੍ਰੀਤ) - ਪਠਾਨਕੋਟ-ਗੁਰਦਾਸਪੁਰ ਮਾਰਗ ’ਤੇ ਦੀਨਾਨਗਰ ਨੇੜੇ ਧਮਰਾਈ ਨਹਿਰ ਉੱਤੇ ਅੱਜ ਸਵੇਰੇ ਇਕ ਨਿਜੀ ਬੱਸ ਵਲੋਂ ਸਕੂਲੀ ਬੱਚਿਆਂ ਦੇ ਭਰੇ ਆਟੋ ਨੂੰ ਟੱਕਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਆਟੋ ਨਹਿਰ ਵਿਚ ਜਾ ਡਿੱਗਾ। ਨਹਿਰ ’ਚ ਡਿੱਗੇ ਆਟੋ ਵਿਚ ਸੱਤ ਸਕੂਲੀ ਬੱਚੀਆਂ ਸਵਾਰ ਸਨ। ਹਾਦਸੇ ਦਾ ਪਤਾ ਚਲਦੇ ਹੀ ਲੋਕ ਮੌਕੇ ’ਤੇ ਇਕੱਠੇ ਹੋਏ ਗਏ, ਜਿਨ੍ਹਾਂ ਨੇ ਨਹਿਰ ਵਿਚ ਡਿੱਗੀਆਂ ਬੱਚੀਆਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਨਾਲ ਬੱਚੀਆਂ ਦੀ ਜਾਨ ਬਚ ਗਈ।

ਪੜ੍ਹੋ ਇਹ ਵੀ ਖ਼ਬਰ - ਜਲੰਧਰ ਬੱਸ ਅੱਡੇ ’ਤੇ ਵੱਡੀ ਵਾਰਦਾਤ : ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

PunjabKesari

ਘਟਨਾ ਸਥਾਨ ’ਤੇ ਮੌਜੂਦ ਕੁਝ ਚਸ਼ਮਦੀਦ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਟੋ ਸੜਕ ਕਿਨਾਰੇ ਖੜਾ ਸੀ, ਜਿਸ ਵਿਚ ਸਕੂਲੀ ਬੱਚੀਆਂ ਦੇ ਨਾਲ-ਨਾਲ ਇਕ ਮਹਿਲਾ ਵੀ ਸਵਾਰ ਸੀ। ਪਿੱਛੋਂ ਦੀ ਆਈ ਇਕ ਤੇਜ਼ ਰਫ਼ਤਾਰ ਨਿਜੀ ਬੱਸ ਨੇ ਅਚਾਨਕ ਪਿਛਲੇ ਪਾਸੇ ਤੋਂ ਆ ਕੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ਸਵਾਰੀਆਂ ਸਮੇਤ ਨਹਿਰ ਵਿੱਚ ਜਾ ਡਿੱਗਿਆ। ਲੋਕਾਂ ਨੇ ਆਟੋ ’ਚ ਸਵਾਰ ਸਾਰੀਆਂ ਬੱਚੀਆਂ ਅਤੇ ਮਹਿਲਾ ਨੂੰ ਨਹਿਰ ਵਿਚੋਂ ਬਾਹਰ ਕੱਢਿਆ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗ ਗਈਆਂ ਹਨ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼

PunjabKesari

ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਨੇ ਬੱਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ, ਜਦਕਿ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਵਿੱਚ ਪਰਮਾਤਮਾ ਦੀ ਅਪਾਰ ਕਿਰਪਾ ਸਦਕਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। 

ਪੜ੍ਹੋ ਇਹ ਵੀ ਖ਼ਬਰ 10 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ, ਘਰ ’ਚ ਪਿਆ ‘ਚੀਕ-ਚਿਹਾੜਾ’


author

rajwinder kaur

Content Editor

Related News