ਕੁੱਲੂ ''ਚ ਬੱਸ ਹਾਦਸਾ,ਕੈਪਟਨ ਨੇ ਟਵੀਟ ਕਰ ਕਾਂਗੜਾ ''ਚ ਜਤਾ ਦਿੱਤਾ ਦੁੱਖ
Thursday, Jun 20, 2019 - 08:01 PM (IST)

ਜਲੰਧਰ (ਵੈੱਬ ਡੈਸਕ)- ਕੁੱਲੂ 'ਚ ਅੱਜ ਭਿਆਨਕ ਹਾਦਸਾ ਵਾਪਰਨ ਕਾਰਨ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ 'ਤੇ ਜਿੱਥੇ ਸਾਰੇ ਦੁੱਖੀ ਹਨ ਉੱਥੇ ਹੀ ਦੁੱਖ ਜਤਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਗੇ ਆਏ। ਉਨ੍ਹਾਂ ਨੇ ਟਵੀਟ ਕਰ ਕੇ ਇਸ ਹਾਦਸੇ 'ਚ ਦੁੱਖ ਤਾਂ ਜਤਾਇਆ ਪਰ ਉਹ ਹਾਦਸੇ ਵਾਲੇ ਸਥਾਨ ਨੂੰ ਹੀ ਭੁੱਲ ਗਏ। ਹਾਦਸਾ ਕੁੱਲੂ ਜ਼ਿਲੇ 'ਚ ਵਾਪਰੀਆਂ ਹੈ ਪਰ ਉਨ੍ਹਾਂ ਨੇ ਦੁੱਖ ਜਤਾਉਂਦੇ ਹੋਏ ਇਸ ਹਾਦਸੇ ਨੂੰ ਕਾਂਗੜੇ ਵਾਪਰੀਆਂ ਹੋਇਆ ਦੱਸਿਆ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ ਕਾਂਗੜਾ ਬੱਸ ਹਾਦਸੇ 'ਚ ਜਿੰਦਗੀਆਂ ਗੁਆ ਚੁੱਕੇ ਲੋਕਾਂ ਪ੍ਰਤੀ ਉਨ੍ਹਾਂ ਨੂੰ ਡੂੰਘਾਂ ਦੁੱਖ ਹੈ। ਮੈਨੂੰ ਉਨ੍ਹਾਂ ਤੱਕ ਹਮਦਰਦੀ ਹੈ ਜਿਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਇਸ ਹਾਦਸੇ 'ਚ ਜਾਨਾਂ ਗੁਆ ਗਏ ਹਨ ਅਤੇ ਉਹ ਜ਼ਖਮੀ ਹੋਏ ਲੋਕਾਂ ਦੀ ਸਿਹਤਯਾਬੀ ਦੀ ਅਰਦਾਸ ਕਰਦੇ ਹਨ।