ਬੱਸ ਅਤੇ ਟਰੱਕ ਦੀ ਹੋਈ ਭਿਆਨਕ ਟੱਕਰ, ਬੱਸ ਡ੍ਰਾਈਵਰ ਦੀ ਹੋਈ ਮੌਤ

07/01/2022 2:05:53 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਰਾਏਕੋਟ ਰੋਡ ਪਿੰਡ ਨਿਹਾਲੂਵਾਲ ਕੋਲ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਬੱਸ ਡ੍ਰਾਈਵਰ ਦੀ ਮੌਤ ਹੋ ਗਈ ਜਦੋਂ ਕਿ ਟਰੱਕ ਡ੍ਰਾਈਵਰ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਮੁਸ਼ੱਕਤ ਨਾਲ ਬਾਹਰ ਕੱਢਿਆ ਅਤੇ ਗੰਭੀਰ ਹਾਲਤ ਵਿਚ ਉਸਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਤੋਂ ਆ ਰਹੀ ਬੱਸ, ਜਿਸ ਨੂੰ ਕਿ ਬਬਲੂ ਸਿੰਘ ਵਾਸੀ ਜ਼ਿਲ੍ਹਾ ਚੁਰੂ ਚਲਾ ਰਿਹਾ ਸੀ। ਉਹ ਲੁਧਿਆਣਾ ਵੱਲ ਜਾ ਰਿਹਾ ਸੀ।

ਇਸ ਦੌਰਾਨ ਜਦੋਂ ਉਹ ਡ੍ਰੇਨ ਪੁਲ ਨਿਹਾਲੂਵਾਲ ਕੋਲ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਸਦੀ ਟੱਕਰ ਹੋ ਗਈ, ਜਿਸ ਕਾਰਨ ਬੱਸ ਡ੍ਰਾਈਵਰ ਬਬਲੂ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਟਰੱਕ ਡ੍ਰਾਈਵਰ ਟਰੱਕ ਦੇ ਚਕਨਾਚੂਰ ਹੋਣ ਕਾਰਨ ਟਰੱਕ ਵਿਚ ਹੀ ਫਸ ਗਿਆ। ਕ੍ਰੇਨ ਅਤੇ ਆਸੇ ਪਾਸੇ ਦੇ ਲੋਕਾਂ ਨੇ ਉਸਨੂੰ ਦੋ ਘੰਟਿਆਂ ਦੀ ਕੜੀ ਮੁਸ਼ੱਕਤ ਮਗਰੋਂ ਬਾਹਰ ਕੱਢ ਕੇ ਗੰਭੀਰ ਹਾਲਤ ਵਿਚ ਉਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ।


Gurminder Singh

Content Editor

Related News