ਮੁੱਖ ਮੰਤਰੀ ਦਫ਼ਤਰ 'ਚ ਹੁਣ ਨਹੀਂ ਲਿਆ ਜਾ ਸਕੇਗਾ ਮੁਫ਼ਤ ਬਰਫ਼ੀ ਤੇ ਪਨੀਰ ਪਕੌੜਿਆਂ ਦਾ ਸੁਆਦ
Saturday, Oct 15, 2022 - 01:59 PM (IST)
ਚੰਡੀਗੜ੍ਹ (ਰਮਨਜੀਤ) : ਮੁੱਖ ਮੰਤਰੀ ਦਫ਼ਤਰ 'ਚ ਹੁਣ ਮੁਫ਼ਤ ਵੇਸਣ, ਬਰਫ਼ੀ ਤੇ ਪਨੀਰ ਪਕੌੜੇ ਖਾਣ ਨੂੰ ਨਹੀਂ ਮਿਲਣਗੇ। ਦਰਅਸਲ ਮੁੱਖ ਮੰਤਰੀ ਦਫ਼ਤਰ ਵੱਲੋਂ ਫ਼ਜੂਲ-ਖ਼ਰਚੀ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਸਬੰਧੀ ਪੱਤਰ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਪੰਜਾਬ ਸਿਵਲ ਸਕੱਤਰੇਤ ਸਥਿਤ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹੁਣ ਮੁਫ਼ਤ 'ਚ ਉਕਤ ਚੀਜ਼ਾਂ ਖਾਣ ਨੂੰ ਨਹੀਂ ਮਿਲਣਗੀਆਂ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਕੈਂਪਸ 'ਚ ਮੁੰਡਿਆਂ ਦੇ ਹੋਸਟਲ 'ਚ ਚੱਲੀ ਗੋਲੀ, ਮੌਕੇ 'ਤੇ ਪੁੱਜੀ ਪੁਲਸ
ਪੱਤਰ 'ਚ ਕਿਹਾ ਗਿਆ ਹੈ ਕਿ ਹੁਣ ਜੇਕਰ ਕੋਈ ਵਿਅਕਤੀ ਦਫ਼ਤਰ 'ਚ ਕਿਸੇ ਅਧਿਕਾਰੀ ਨੂੰ ਮਿਲਣ ਆਉਂਦਾ ਹੈ ਤਾਂ ਉਸ ਨੂੰ ਸਿਰਫ ਚਾਹ ਅਤੇ ਬਿਸਕੁਟ ਹੀ ਦਿੱਤੇ ਜਾਣਗੇ। ਸੂਬੇ ਦੇ ਪ੍ਰਾਹੁਣਚਾਰੀ ਵਿਭਾਗ ਨੂੰ ਭੇਜੇ ਪੱਤਰ 'ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ 'ਚ ਕੰਮ ਕਰਦੇ ਸੁਪਰੀਡੈਂਟ ਅਤੇ ਸੁਰੱਖਿਆ ਅਧਿਕਾਰੀ (ਡੀ. ਐੱਸ. ਪੀ.) ਹੁਣ ਸਿਰਫ ਚਾਹ ਅਤੇ ਬਿਸਕੁਟ ਲਈ ਪਰਚੀ ਭਰ ਸਕਣਗੇ।
ਇਹ ਵੀ ਪੜ੍ਹੋ : ਮੋਹਾਲੀ 'ਚ ਬੱਚੇ ਦੀ ਜਨਮਦਿਨ ਪਾਰਟੀ ਦੌਰਾਨ ਵਿਅਕਤੀ ਦਾ ਬੇਰਹਿਮੀ ਨਾਲ ਕਤਲ, 4 ਲੋਕ ਗ੍ਰਿਫ਼ਤਾਰ
ਦੱਸ ਦੇਈਏ ਕਿ ਹਾਲ ਹੀ 'ਚ ਮੁੱਖ ਮੰਤਰੀ ਦਫ਼ਤਰ 'ਤੇ ਖ਼ਰਚੇ ਜਾਣ ਵਾਲੇ ਫੰਡਾਂ 'ਚ ਭਾਰੀ ਕਮੀ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ