ਚੰਡੀਗੜ੍ਹ ਦੀ ਬੁੜੈਲ ਜੇਲ੍ਹ ਕੋਲ ਮਿਲੇ ਟਿਫ਼ਿਨ ਬੰਬ ਮਾਮਲੇ 'ਚ ਅਹਿਮ ਖ਼ੁਲਾਸਾ, ਵਾਪਰ ਸਕਦੀ ਸੀ ਵੱਡੀ ਵਾਰਦਾਤ

Wednesday, Apr 27, 2022 - 09:31 AM (IST)

ਚੰਡੀਗੜ੍ਹ ਦੀ ਬੁੜੈਲ ਜੇਲ੍ਹ ਕੋਲ ਮਿਲੇ ਟਿਫ਼ਿਨ ਬੰਬ ਮਾਮਲੇ 'ਚ ਅਹਿਮ ਖ਼ੁਲਾਸਾ, ਵਾਪਰ ਸਕਦੀ ਸੀ ਵੱਡੀ ਵਾਰਦਾਤ

ਚੰਡੀਗੜ੍ਹ (ਸੁਸ਼ੀਲ) : ਬੁੜੈਲ ਜੇਲ੍ਹ ਦੀ ਕੰਧ ਕੋਲ ਟਿਫ਼ਿਨ ਬੰਬ ਆਖ਼ਰ ਕਿਵੇਂ ਪਹੁੰਚ ਗਿਆ, ਇਹ ਚੰਡੀਗੜ੍ਹ ਪੁਲਸ ਦੀ ਚੈਕਿੰਗ ਵਿਚ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਇਸ ਤੋਂ ਜ਼ਾਹਿਰ ਹੋ ਗਿਆ ਕਿ ਚੰਡੀਗੜ੍ਹ ਪੁਲਸ ਸਿਰਫ਼ ਨਾਂ ਦੀ ਹੀ ਨਾਕਿਆਂ ’ਤੇ ਚੈਕਿੰਗ ਕਰਦੀ ਹੈ। ਉੱਥੇ ਹੀ ਬੁੜੈਲ ਜੇਲ੍ਹ ਦੀ ਕੰਧ ਦੇ ਨਜ਼ਦੀਕ ਟਿਫ਼ਿਨ ਬੰਬ ਸਬੰਧੀ ਸਮੇਂ ਸਿਰ ਆਪ੍ਰੇਸ਼ਨ ਸੈੱਲ ਨੂੰ ਪਤਾ ਨਾ ਲੱਗਦਾ ਤਾਂ ਉਸ ਰਾਤ ਵੱਡੀ ਵਾਰਦਾਤ ਹੋ ਸਕਦੀ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਰ. ਡੀ. ਐਕਸ. ਨੂੰ ਬਲਾਸਟ ਕਰ ਸਕਦੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਸ ਨੇ ਉਨ੍ਹਾਂ ਦੇ ਇਰਾਦਿਆਂ ’ਤੇ ਪਾਣੀ ਫੇਰ ਦਿੱਤਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ 'ਪੰਜਾਬ ਸਟੇਟ ਪਲਾਨਿੰਗ ਬੋਰਡ ਭੰਗ', ਖ਼ਤਮ ਹੋਈ ਬੀਬੀ ਭੱਠਲ ਦੀ ਪ੍ਰਧਾਨਗੀ

ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਬੁੜੈਲ ਜੇਲ੍ਹ ਦੇ ਨਜ਼ਦੀਕ ਬਰਾਮਦ ਬੈਗ ਦੇ ਅੰਦਰ ਡੇਢ ਕਿੱਲੋ ਆਰ. ਡੀ. ਐੱਕਸ. ਸੀ। ਡੇਢ ਕਿੱਲੋ ਆਰ. ਡੀ. ਐਕਸ. ਨਾਲ ਜੇਲ੍ਹ ਦੀ ਕੰਧ ਆਸਾਨੀ ਨਾਲ ਟੁੱਟ ਸਕਦੀ ਸੀ। ਪੁਲਸ ਹੁਣ ਚੈੱਕ ਕਰ ਰਹੀ ਹੈ ਕਿ ਡੇਢ ਕਿੱਲੋ ਆਰ. ਡੀ. ਐਕਸ. ਬੁੜੈਲ ਜੇਲ੍ਹ ਕੋਲ ਕਿਵੇਂ ਪਹੁੰਚ ਗਿਆ? ਇਸ ਨਾਲ ਪੁਲਸ ਦੀ ਚੈਕਿੰਗ ਵਿਚ ਲਾਪਰਵਾਹੀ ਸਾਹਮਣੇ ਆ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਜਨਾਨੀ ਦੇ ਦੂਜੇ ਵਿਆਹ ਨੂੰ ਲੈ ਕੇ ਹਾਈ ਵੋਲਟੇਜ ਡਰਾਮਾ, ਅਖ਼ੀਰ 'ਚ ਸਾਹਮਣੇ ਆਈ ਇਹ ਗੱਲ
ਜੇਲ੍ਹ ਦੇ ਚਾਰੇ ਪਾਸੇ ਹਾਈਟੈੱਕ ਨਾਈਟ ਵਿਜ਼ਨ ਕੈਮਰੇ ਲੱਗਣਗੇ
ਜੇਲ੍ਹ ਦੇ ਚਾਰੇ ਪਾਸੇ ਹਾਈਟੈੱਕ ਨਾਈਟ ਵਿਜ਼ਨ ਕੈਮਰੇ ਲਾਏ ਜਾਣਗੇ। ਬੁੜੈਲ ਜੇਲ੍ਹ ਦੇ ਨਜ਼ਦੀਕ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਕੈਮਰਿਆਂ ਵਿਚ ਕੈਦ ਹੋਣਗੀਆਂ। ਬੁੜੈਲ ਜੇਲ੍ਹੇ ਦੇ ਚਾਰੇ ਪਾਸੇ 45 ਕੈਮਰੇ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜੇਲ੍ਹ ਦੇ ਅੰਦਰ ਅਜੇ 201 ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ। ਚੰਡੀਗੜ੍ਹ ਪੁਲਸ ਦੀਆਂ ਟੀਮਾਂ ਨੇ ਜੇਲ੍ਹ ਦੇ ਆਸ-ਪਾਸ ਲਾਈਟ ਪੁਆਇੰਟਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਪਰ ਪੁਲਸ ਨੂੰ ਕੁੱਝ ਨਹੀਂ ਮਿਲਿਆ। ਕੈਮਰਿਆਂ ਵਿਚ ਸਿਰਫ਼ ਵਾਹਨ ਆਉਂਦੇ-ਜਾਂਦੇ ਵਿਖਾਈ ਦੇ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News