ਪੰਜਾਬ ਦੇ ਸਰਕਾਰੀ ਸਕੂਲ ''ਚੋਂ ਗ਼ਾਇਬ ਹੋਈਆਂ ਬਾਰ੍ਹਵੀਂ ਦੀਆਂ ਉਤਰ ਪੱਤਰੀਆਂ, ਵਿਭਾਗ ''ਚ ਮਚੀ ਹਫੜਾ-ਦਫੜੀ

Friday, Apr 14, 2023 - 06:46 PM (IST)

ਪੰਜਾਬ ਦੇ ਸਰਕਾਰੀ ਸਕੂਲ ''ਚੋਂ ਗ਼ਾਇਬ ਹੋਈਆਂ ਬਾਰ੍ਹਵੀਂ ਦੀਆਂ ਉਤਰ ਪੱਤਰੀਆਂ, ਵਿਭਾਗ ''ਚ ਮਚੀ ਹਫੜਾ-ਦਫੜੀ

ਫਿਰੋਜ਼ਪੁਰ (ਕੁਮਾਰ) : ਜਾਣਕਾਰੀ ਦੇ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ  ਸਕੂਲ (ਲੜਕੇ) ਫਿਰੋਜ਼ਪੁਰ ਸ਼ਹਿਰ ਵਿਚੋਂ ਬਾਰ੍ਹਵੀਂ ਪ੍ਰੀਖਿਆ ਅਪ੍ਰੈਲ 2022 ਦੀਆਂ ਉਤਰ ਪੱਤਰੀਆਂ ਦੇ ਵੱਡੀ ਗਿਣਤੀ ਵਿਚ ਬੰਡਲ ਗੁੰਮ ਹੋ ਗਏ ਹਨ , ਜਿਸ ਨੂੰ ਲੈ ਕੇ ਸਿੱਖਿਆ ਵਿਭਾਗ ਵਿਚ ਹਫੜਾ-ਦਫੜੀ ਮਚੀ ਹੋਈ ਹੈ। ਇਨੀ ਵੱਡੀ ਗਿਣਤੀ ਵਿਚ ਇਹ ਬੰਡਲ ਕਿਵੇਂ ਗੁੰਮ ਹੋ ਗਏ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੰਪਰਕ ਕਰਨ ’ਤੇ ਸਕੂਲ ਦੇ ਪ੍ਰਿੰਸੀਪਲ ਸਰਦਾਰ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੂੰ ਮਾਮਲਾ ਦਰਜ ਕਰਨ ਲਈ ਲਿਖਤੀ ਪੱਤਰ ਭੇਜਿਆ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਆਗੂ ਪੱਬਾਂ ਭਾਰ, CM ਮਾਨ ਨੇ ਮੰਤਰੀਆਂ ਨੂੰ ਵੰਡੀਆਂ ਜ਼ਿੰਮੇਵਾਰੀਆਂ

ਉਨ੍ਹਾਂ ਦੱਸਿਆ ਕਿ ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਪ੍ਰੀਖਿਆਵਾਂ ਦੀਆਂ ਉਤਰ ਪੱਤਰੀਆਂ ਦੀ ਮਾਰਕਿੰਗ ਲਈ ਬੰਡਲ ਉਨ੍ਹਾਂ ਦੇ ਸਕੂਲ ਵਿਚ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਅੱਠਵੀਂ ਦੀਆਂ 121 ਥੈਲੀਆਂ, ਦਸਵੀਂ ਦੀਆਂ 143 ਥੈਲੀਆਂ ਅਤੇ ਬਾਰ੍ਹਵੀਂ ਦੀਆਂ 140 ਥੈਲੀਆਂ ਉਪ ਕੁਆਰਡੀਨੇਟਰ ਰਾਹੀਂ ਮਾਰਕਿੰਗ ਕਰਵਾ ਕੇ ਸਕੂਲ ਦੇ ਇਕ ਕਮਰੇ ਵਿਚ ਰੱਖਵਾਈਆਂ ਗਈਆਂ ਸਨ। ਉਪ ਕੋਆਰਡੀਨੇਟਰ ਨੇ ਪ੍ਰਿੰਸੀਪਲ ਦੇ ਧਿਆਨ ਵਿਚ ਲਿਆਂਦਾ ਹੈ ਕਿ ਜਦੋਂ 12 ਅਪ੍ਰੈਲ 2023 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀ ਮਾਰਕਡ ਉਤਰ ਪੱਤਰੀਆਂ ਦੇ ਬੰਡਲ ਲੈਣ ਲਈ ਆਏ ਤਾਂ ਕਮਰੇ ’ਚੋਂ ਬਾਰ੍ਹਵੀਂ ਪ੍ਰੀਖਿਆਂ ਦੇ ਸਿਰਫ਼ 81 ਬੰਡਲ ਹੀ ਪਏ ਮਿਲੇ ਜਦੋਂ ਕਿ ਇਸ ਕਮਰੇ ਦੇ ਤਾਲੇ ਦੀ ਚਾਬੀ ਵੀ ਨਾਨਕ ਚੰਦ ਚੌਂਕੀਦਾਰ ਕੋਲ ਸੀ। ਉਨ੍ਹਾਂ ਦੱਸਿਆ ਕਿ ਅਜੇ ਤਕ ਇਹ ਬੰਡਲ ਲਾਪਤਾ ਹੋਣ ਸਬੰਧੀ ਪਤਾ ਨਹੀਂ ਲੱਗ ਸਕਿਆ ਅਤੇ ਸਕੂਲ ਵੱਲੋਂ ਵੀ ਆਪਣੇ ਪੱਧਰ ’ਤੇ ਇਨ੍ਹਾਂ ਬੰਡਲਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਸਹੂਲਤ

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News