ਕਿਸਾਨਾਂ ਵਲੋਂ ਛੱਡੇ ਗਏ ਭੁੱਖੇ-ਪਿਆਸੇ ''ਸਾਨ੍ਹ'' ਭੂਤਰੇ, ਹਾਈਵੇਅ ''ਤੇ ਪਾਇਆ ਭੜਥੂ
Saturday, Feb 08, 2020 - 12:15 PM (IST)
ਲੁਧਿਆਣਾ : ਚੰਡੀਗੜ੍ਹ ਰੋਡ 'ਤੇ ਕਿਸਾਨਾਂ ਵਲੋਂ ਬੀਤੇ ਦਿਨ ਛੱਡੇ ਗਏ ਭਾਰੀ ਗਿਣਤੀ 'ਚ ਭੁੱਖ-ਪਿਆਸੇ ਪਸ਼ੂ, ਜਿਨ੍ਹਾਂ 'ਚ ਸਾਨ੍ਹ ਵੀ ਸਨ, ਭੂਤਰ ਉੱਠੇ। ਪੈਟਰੋਲ ਪੰਪ ਨੇੜੇ ਭੂਤਰੇ ਸਾਨ੍ਹਾਂ ਨੇ ਜਿੱਥੇ ਪਹਿਲਾਂ ਗਊਆਂ 'ਤੇ ਹਮਲਾ ਕੀਤਾ, ਉੱਥੇ ਹੀ ਮਗਰੋਂ ਲੜਦੇ ਹੋਏ ਚੰਡੀਗੜ੍ਹ, ਰੋਡ ਹਾਈਵੇਅ 'ਤੇ ਲੰਘ ਰਹੇ ਵਾਹਨਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਭੂਤਰੇ ਸਾਨ੍ਹ ਹਾਈਵੇਅ 'ਤੇ ਅੜ ਕੇ ਖੜ੍ਹੇ ਹੋ ਗਏ। ਜਿਹੜਾ ਵਾਹਨ ਅੱਗੇ ਜਾਣ ਦੀ ਕੋਸ਼ਿਸ਼ ਕਰਦਾ, ਸਾਨ੍ਹ ਉਸ 'ਤੇ ਹਮਲਾ ਕਰ ਦਿੰਦੇ।
ਭੂਤਰੇ ਸਾਨ੍ਹਾਂ ਨੇ ਪੁਲਸ ਦੀ ਗੱਡੀ, ਕਾਰਾਂ, ਬੱਸ, ਐਂਬੂਲੈਂ ਅਤੇ ਟੂ-ਵ੍ਹੀਲਰ ਚਾਲਕਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਹਾਈਵੇਅ 'ਤੇ ਜਾਮ ਲੱਗ ਗਿਆ। 2 ਐਂਬੂਲੈਂਸ ਵੀ ਫਸੀਆਂ ਰਹੀਆਂ। ਕੁਝ ਨੌਜਵਾਨਾਂ ਨੇ ਡਾਂਗਾ ਨਾਲ ਭੂਤਰੇ ਸਾਨ੍ਹਾਂ ਨੂੰ ਦੂਰ ਖਦੇੜਿਆ ਅਤੇ ਜਾਮ ਖੁੱਲ੍ਹਵਾਇਆ। ਮੋਤੀ ਨਗਰ, ਜਮਾਲਪੁਰ 'ਚ ਵੀ ਬੇਸਹਾਰਾ ਪਸ਼ੂਆਂ ਨੇ ਕਾਫੀ ਹੁੜਦੰਗ ਮਚਾਇਆ। ਲੋਕਾਂ ਵਿਚਾਲੇ ਘੁੰਮ ਰਹੇ ਬੇਸਹਾਰਾ ਭੂਤਰੇ ਪਸ਼ੂਆਂ ਦਾ ਕਾਫੀ ਡਰ ਦੇਖਣ ਨੂੰ ਮਿਲ ਰਿਹਾ ਹੈ।